ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, May 4, 2010

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਬਣੇ ਜਦ ਖ਼ਾਬ ਅੰਬਰ ਦਾ, ਹਵਾਵਾਂ ਦੀ ਵਫ਼ਾ ਵੇਖੀ।

ਅਸੀਂ ਪਰਵਾਜ਼ ਤੋਂ ਪਹਿਲਾਂ, ਪਰਿੰਦੇ ਦੀ ਅਦਾ ਵੇਖੀ।

-----

ਜਦੋਂ ਬੱਦਲ਼ ਨਹੀਂ ਵਰ੍ਹਦੇ, ਜਦੋਂ ਦਰਿਆ ਨਹੀਂ ਵਗਦੇ,

ਖੜ੍ਹੀ ਪੱਤਣ ਤੇ ਬੇੜੀ ਨੂੰ, ਉਦੋਂ ਮਿਲ਼ਦੀ ਸਜ਼ਾ ਵੇਖੀ।

-----

ਕਦੇ ਇਤਫ਼ਾਕ ਦੋਹਾਂ ਨੂੰ, ਮਿਲ਼ਣ ਦਾ ਹੀ ਨਹੀਂ ਹੋਇਆ,

ਨਾ ਮੇਰੇ ਘਰ ਖ਼ੁਦਾ ਆਇਆ, ਨਾ ਮੈਂ ਉਸਦੀ ਜਗ੍ਹਾ ਵੇਖੀ।

-----

ਖ਼ਾਮੋਸ਼ੀ ਤੇ ਉਦਾਸੀ ਹੀ, ਬਣੀ ਸ਼ਬਦਾਂ ਦੀ ਅੰਗੜਾਈ,

ਜਦੋਂ ਮੈਂ ਖੋਲ੍ਹ ਕੇ ਖਿੜਕੀ, ਜ਼ਰਾ ਕਾਲ਼ੀ ਘਟਾ ਵੇਖੀ।

-----

ਨਜ਼ਰ ਫੁੱਲਾਂ ਤੇ ਨਾ ਅਟਕੀ, ਨਾ ਖ਼ੁਸ਼ਬੋ ਦਾ ਅਸਰ ਹੋਇਆ,

ਜਦੋਂ ਮੈਂ ਠੋਕਰਾਂ ਖਾਂਦੀ, ਬਗੀਚੇ ਦੀ ਹਵਾ ਵੇਖੀ।

-----

ਕਦੇ ਪਿਸਦੀ ਹੈ ਜੋ ਸ਼ੇਖਰ, ਕਦੇ ਤਲ਼ੀਆਂ ਸਜਾਉਂਦੀ ਹੈ,

ਬੜੇ ਰੰਗਾਂ ਵਿਚੋਂ ਗੁਜ਼ਰੀ, ਉਮਰ ਵਾਂਗੂੰ ਹਿਨਾ ਵੇਖੀ।

5 comments:

Baljeet Pal Singh said...

ਰੂਹ ਖੁਸ਼ ਹੋ ਗਈ ਸ਼ੇਖਰ ਜੀ,ਜਿਉਂਦੇ ਰਹੋ,ਲਿਖਦੇ ਰਹੋ।ਤਮੰਨਾ ਜੀ ਦਾ ਵੀ ਧੰਨਵਾਦ ਕਿ ਇੰਨੀ ਵਧੀਆ ਗਜ਼ਲ
ਪੜ੍ਹਨ ਨੂੰ ਮਿਲੀ।

Unknown said...

ਜਦੋਂ ਮੈਂ ਠੋਹਕਰਾਂ ਖਾਂਦੀ ਬਗ਼ੀਚੇ ਦੀ ਹਵਾ ਵੇਖੀ

ਬਹੁਤ ਵਧੀਆ ਗੱਲ ਹੈ

Sandip Sital Chauhan said...

ਕਦੇ ਇਤਫਾਕ਼ ਦੋਹਾਂ ਨੂੰ ਮਿਲਣ ਦਾ ਨਹੀ ਹੋਇਆ
ਨਾ ਮੇਰੇ ਘਰ ਖੁਦਾ ਆਇਆ ਨਾ ਮੈਂ ਉਸ ਦੀ ਜਗ੍ਹਾ ਵੇਖੀ
ਬਹੁਤ ਹੀ.... ਖੂਬਸੂਰਤ!

Gurmail-Badesha said...

Ik- Ik shier kable-Tareef !
Azeem Shekhar jio MUBARKAAN !!

Unknown said...

bahut khoob
ਬਣੇ ਜਦ ਖ਼ਾਬ ਅੰਬਰ ਦਾ, ਹਵਾਵਾਂ ਦੀ ਵਫ਼ਾ ਵੇਖੀ।

ਅਸੀਂ ਪਰਵਾਜ਼ ਤੋਂ ਪਹਿਲਾਂ, ਪਰਿੰਦੇ ਦੀ ਅਦਾ ਵੇਖੀ।


ਜਦੋਂ ਬੱਦਲ਼ ਨਹੀਂ ਵਰ੍ਹਦੇ, ਜਦੋਂ ਦਰਿਆ ਨਹੀਂ ਵਗਦੇ,

ਖੜ੍ਹੀ ਪੱਤਣ ‘ਤੇ ਬੇੜੀ ਨੂੰ, ਉਦੋਂ ਮਿਲ਼ਦੀ ਸਜ਼ਾ ਵੇਖੀ।