ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, June 4, 2010

ਇਕਵਿੰਦਰ - ਗ਼ਜ਼ਲ

ਗ਼ਜ਼ਲ

ਤਰਕ ਸੰਗਤ ਇਹ ਤਰਕ ਲਗਦਾ ਹੈ

ਹੁਣ ਮੁਹੱਬਤ ਚ ਫ਼ਰਕ ਲਗਦਾ ਹੈ

-----

ਪਹਿਲਾਂ ਵਾਂਗਰ ਹੀ ਗਲ਼ ਨੂੰ ਚਿੰਬੜੇ ਹੋ,

ਉੱਨੀਇੱਕੀ ਦਾ ਫ਼ਰਕ ਲਗਦਾ ਹੈ

-----

ਥਾਂਥਾਂ ਬਣਦੀ ਹੈ ਬਰਫ਼ੀ ਉਲਫ਼ਤ ਦੀ,

ਟਾਵੀਂਟਾਵੀਂ ਤੇ ਵਰਕ ਲਗਦਾ ਹੈ

-----

ਜਦ ਤੋਂ ਬੈਠੇ ਹੋ ਮੇਰੇ ਬਿਸਤਰ ਤੇ,

ਕੁਛ ਤਬੀਅਤ ਚ ਫ਼ਰਕ ਲਗਦਾ ਹੈ

-----

ਉਂਜ ਹੀ ਬਣਦੀ ਨਹੀਂ ਗ਼ਜ਼ਲ ਯਾਰੋ !

ਖ਼ੂਨ ਲਗਦਾ ਹੈ, ਅਰਕ ਲਗਦਾ ਹੈ

-----

ਮੇਰੇ ਦਿਲ ਦਾ ਵਜ਼ਨ ਹੈ ਓਨਾਂ ਹੀ,

ਤੇਰੇ ਵੱਟਿਆਂ ਫ਼ਰਕ ਲਗਦਾ ਹੈ

-----

ਤੇਰੀ ਖ਼ੁਸ਼ਬੂ ਦੀ ਨਕਲ ਕਰਨੇ ਨੂੰ,

ਲੱਖਾਂ ਫੁੱਲਾਂ ਦਾ ਅਰਕ ਲਗਦਾ ਹੈ

-----

ਤੇਰੇ ਗੁਲਸ਼ਨ ਚ ਹੁਣ ਤਾਂ ਇਕਵਿੰਦਰ’,

ਹਰ ਪਰਿੰਦਾ ਸਤਰਕ ਲਗਦਾ ਹੈ

1 comment:

सुभाष नीरव said...

बहुत खूब कही है ग़ज़ल इकविंदर साहिब ने। बधाई !