ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, June 12, 2010

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ।

ਸੱਤਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ।

-----

ਫਿਰ ਕਰੂੰਬਲ ਫੁਟ ਪਈ ਝੱਖੜ ਦੇ ਝੰਬੇ ਬਿਰਖ਼ ਤੇ,

ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ।

-----

ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ,

ਇਕ ਪਰਿੰਦਾ ਉੱਡ ਕੇ ਬਲ਼ਦੀ ਚਿਤਾ ਤੇ ਬਹਿ ਗਿਆ।

-----

ਧਰਤ ਵਰਗਾ ਆਸਰਾ ਉਹ ਖੁਸ ਗਿਆ ਤਾਂ ਘਰ ਮੇਰਾ,

ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ।

-----

ਲਾਸ਼ ਹੈ ਨ੍ਹੇਰੇ ਦੀ ਇਹ, ਨ੍ਹੇਰਾ ਨਹੀਂ ਦੀਵੇ ਤਲੇ,

ਲੋਅ ਨੂੰ ਲਾਵਾਰਿਸ ਜਿਹਾ ਮੁਰਦਾ ਉਠਾਉਣਾ ਪੈ ਗਿਆ।

-----

ਬੱਦਲ਼ਾਂ ਵਿਚ ਨਕਸ਼ ਤੇਰੇ ਬਣਦੇ ਬਣਦੇ ਰਹਿ ਗਏ,

ਪੌਣ ਦਾ ਬੁੱਲਾ ਮੇਰਾ ਸਭ ਕੁਝ ਉਡਾ ਕੇ ਲੈ ਗਿਆ।

-----

ਲਾਪਤਾ ਉਹ ਹੋ ਗਿਆ ਦਿਲ ਤੋੜ ਕੇ ਮੇਰਾ ਮਗਰ,

ਅਕਸ ਅੱਖਾਂ ਵਿਚ ਉਹਦਾ ਤਸਵੀਰ ਬਣ ਕੇ ਰਹਿ ਗਿਆ।

-----

ਦਿਲ ਤਾਂ ਮਜ਼ਦੂਰਾਂ ਦੇ ਰੋਏ ਪਰ ਵਗਣ ਹੰਝੂ ਕਿਵੇਂ?

ਵਹਿ ਗਿਆ ਹਰ ਅੱਥਰੂ ਬਣ ਕੇ ਪਸੀਨਾ ਵਹਿ ਗਿਆ।

-----

ਰੰਗ ਮੇਰਾ ਵੀ ਵਗੇ ਰੰਗਾਂ ਦੇ ਇਸ ਦਰਿਆ ਦੇ ਵਿਚ,

ਰੰਗ ਦੀ ਤੌਹੀਨ ਹੈ ਜੇ ਮੈਨੂੰ ਕਹਿਣਾ ਪੈ ਗਿਆ।

2 comments:

rup said...

Kang Sahib,pehlan waang chha gai-Rup Daburji

Rajinderjeet said...

ਬਹੁਤ ਸੁਹਣੇ ਬਿੰਬ ਵਰਤੇ ਹਨ.....ਕੰਗ ਸਾਹਿਬ, ਗ਼ਜ਼ਲ ਬਹੁਤ ਸੁੰਦਰ ਹੈ.....|