ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, June 15, 2010

ਸੁਰਜੀਤ ਸਾਜਨ - ਗ਼ਜ਼ਲ

ਗ਼ਜ਼ਲ

ਉਲਟ ਸਾਡੇ ਬੜਾ ਕੁਝ ਚਾਹੁਣ ਦੇ ਹੁੰਦਾ ਰਿਹਾ ਅਕਸਰ

ਕਿ ਸੂਰਜ ਵਕਤ ਤੋਂ ਪਹਿਲਾਂ ਹੀ ਛਿਪ ਜਾਂਦਾ ਰਿਹਾ ਅਕਸਰ

-----

ਉਦ੍ਹੇ ਚਿਹਰੇ ਦੇ ਤੇਵਰ ਜਾਪਦੇ ਸ਼ਮਸ਼ਾਨ ਦੇ ਵਾਂਗੂੰ,

ਉਹ ਬੰਦਾ ਜ਼ਿੰਦਗੀ ਦੇ ਗੀਤ ਜੋ ਗਾਉਂਦਾ ਰਿਹਾ ਅਕਸਰ

-----

ਕਿ ਆਪਣੀ ਜੀ-ਹਜ਼ੂਰੀ ਦੀ ਨਾ ਉਸਦੀ ਭੁੱਖ ਮਰੀ ਅੱਜ ਤੱਕ,

ਬਥੇਰਾ ਜ਼ੁਲਮ ਮਾਸੂਮਾਂ ਤੇ ਉਹ ਢਾਉਂਦਾ ਰਿਹਾ ਅਕਸਰ

-----

ਹਵਾ ਦਾ ਰੁਖ਼ ਵੀ ਬਦਲੇਗਾ ਬਦਲਦੇ ਨੇ ਜਿਵੇਂ ਮੌਸਮ,

ਨਿਮਾਣਾ ਬਿਰਖ਼ ਹਰ ਇਕ ਸੋਚਦਾ ਕਹਿੰਦਾ ਰਿਹਾ ਅਕਸਰ

-----

ਉਡਾਰੀ ਅੰਬਰਾਂ ਵਿਚ ਲਾਉਣ ਦੀ ਤੀਬਰ ਤਮੰਨਾ ਸੀ,

ਪਰਾਂ ਤੇ ਕਹਿਰ ਬਿਜਲੀ ਦਾ ਅਟਕ ਬਣਦਾ ਰਿਹਾ ਅਕਸਰ

-----

ਮਹਿਲ ਆਸਾਂ ਉਮੀਦਾਂ ਦਾ ਕਦੇ ਤਾਮੀਰ ਕੀਤਾ ਸੀ,

ਨਿਸ਼ਾਨਾ ਗ਼ੈਰ ਦਾ ਬਣਿਆ ਅਤੇ ਢਹਿੰਦਾ ਰਿਹਾ ਅਕਸਰ

------

ਉਨ੍ਹਾਂ ਮਾਸੂਮ ਬੁੱਲ੍ਹਾਂ ਤੇ ਕਿਵੇਂ ਗੀਤਾਂ ਦੇ ਸੁਰ ਥਰਕਣ,

ਜਿਨ੍ਹਾਂ ਦੀ ਛੰਨ ਤੇ ਮੀਂਹ ਅੱਗ ਦਾ ਵਰ੍ਹਦਾ ਰਿਹਾ ਅਕਸਰ

No comments: