ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, June 17, 2010

ਡਾ: ਸੁਖਪਾਲ - ਨਜ਼ਮ

ਚੀਕ

ਨਜ਼ਮ

ਜਬਰ-ਜਿਨਾਹ ਦੀ ਝੰਬੀ ਹੋਈ ਕੁੜੀ ਨੇ ਕਿਹਾ:

ਜਿਸਮ ਨੂੰ ਮੰਦਰ ਆਖਣ ਵਾਲ਼ੇ ਕਵੀ!

ਮੇਰੀ ਪੀੜ ਨੂੰ ਵੀ ਰਾਹ ਦੇਹ...

...........

ਝੁਕੀਆਂ ਅੱਖਾਂ ਨਾਲ਼ ਕਵੀ ਬੋਲਿਆ:

ਤੇਰੇ ਮੰਦਰ ਦੀ ਸਰਦਲ ਉੱਤੇ

ਤੇਰੇ ਹੀ ਲਹੂ ਨਾਲ਼ ਤੇਰੀ ਬਲੀ ਦੇਣ ਵਾਲ਼ਿਆਂ ਦਾ

ਚਿਹਰਾ ਮੇਰੇ ਵਰਗਾ ਸੀ

ਅੱਖਾਂ ਤੇ ਹੱਥ ਵੀ ਮੇਰੇ ਜਿਹੇ

ਮੈਂ ਕਿਹੜੇ ਹੱਥਾਂ ਨਾਲ਼ ਕਲਮ ਚੁੱਕਾਂ?

............

ਕੁੜੀ ਬੋਲੀ:

ਕਵੀ ਸਿਰਫ਼ ਹੱਥ ਹੀ ਨਹੀਂ,

ਜਿਸਮ ਹੀ ਨਹੀਂ-

ਮਨ ਵੀ ਹੁੰਦਾ ਹੈ

ਚੇਤਨਾ ਵੀ...

............

ਤੇਰਾ ਜ਼ਿਕਰ ਕਰਨ ਲਈ

ਤੇਰੇ ਵਸਤਰ ਮੁੜ ਲਾਹੁਣ ਦਾ ਜੇਰਾ-

ਮੇਰੇ ਵਿਚ ਨਹੀਂ

............

ਕੋਈ ਵੇਲ਼ਾ ਸੀ ਮੈਂ ਜਿਸਮ ਸਾਂ, ਮਨ ਸਾਂ

ਅੱਜ ਤਾਂ ਮੈਂ ਨਿਰੀ ਪੀੜ ਹਾਂ

ਪੀੜ ਉਪਰ ਕੋਈ ਵਸਤਰ ਨਹੀਂ ਹੁੰਦਾ

............

ਤੇਰੀ ਪੀੜ ਦੀ ਕਹਿਰ ਧੁੱਪ ਨਾਲ਼

ਸ਼ਬਦ ਮੇਰੇ ਸੰਘ ਵਿਚ ਸੁੱਕ ਗਏ ਨੇ

...........

ਮੇਰੀ ਪੀੜ ਨੂੰ ਸ਼ਬਦ ਨਹੀਂ ਸੰਘ ਚਾਹੀਦਾ ਹੈ

ਜਿੱਥੋਂ ਉਹ ਚੀਕ ਬਣ ਕੇ ਨਿਕਲ਼ ਸਕੇ ਕਵੀ!

ਕੀ ਤੂੰ ਉਹ ਚੀਕ ਬਣੇਂਗਾ

ਜੋ ਸੰਘ ਵਿਚ ਨੱਪੀ ਹੋਈ ਚੀਕ ਨੂੰ ਤੱਕ ਕੇ ਫੁੱਟਦੀ ਹੈ...


2 comments:

Sandip Sital Chauhan said...

ਖੂਬਸੂਰਤ ਨਜ਼ਮ ! ਵਿਚਾਰ, ਅਭਿਵਿਅਕਤੀ ਅਤੇ ਦ੍ਰਿਸ਼ਟੀ ਦੀ ਵਿਆਪਕਤਾ ਦਾ ਅਨੋਖਾ ਮਿਸ਼੍ਰਣ ..

ਸੁਖਿੰਦਰ said...

It is a nice poem.
Sukhinder
Editor: SANVAD
Toronto ON Canada