ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, July 8, 2010

ਦੇਵਰਾਜ ਦਿਲਬਰ - ਗ਼ਜ਼ਲ

ਗ਼ਜ਼ਲ

ਜੰਗਲ ਜਿਹੀ ਚੁਪ ਚਾਂ ਨਹੀਂ ਮੇਰੇ ਗਰਾਂ

ਉਂਝ ਇਹ ਵੀ ਸੱਚ ਹੈ ਛਾਂ ਨਹੀਂ ਮੇਰੇ ਗਰਾਂ

-----

ਪੈਰਾਂ ਦੀਆਂ ਤਲ਼ੀਆਂ ਦਾ ਨਾ ਤੂੰ ਫ਼ਿਕਰ ਕਰ ,

ਪਥਰੀਲੀਆਂ ਜੂਹਾਂ ਨਹੀਂ ਮੇਰੇ ਗਰਾਂ

-----

-----

ਇੱਥੇ ਹੀ ਇਹ ਕਸਮਾਂ ਖਵਾਉਂਦੇ ਹੋ ਤੁਸੀ,

ਕਹਿਣੇ ਨੂੰ ਸੱਚ ਸ਼ਰਤਾਂ ਨਹੀਂ ਮੇਰੇ ਗਰਾਂ

-----

ਜੀਭਾਂ ਤਾਂ ਕੁਝ ਲੋਕਾਂ ਦੀਆਂ ਖ਼ਾਮੋਸ਼ ਹਨ,

ਪਰ ਗੂੰਗੀਆਂ ਨਜ਼ਰਾਂ ਨਹੀਂ ਮੇਰੇ ਗਰਾਂ

----

ਆਉਂਦੈ ਕੁਈ ਮਹਿਮਾਨ ਦਸਦੈ ਫੂਨ ਹੀ ,

ਕਾਂਵਾਂ ਦੀ ਹੁਣ ਕਾਂ ਕਾਂ ਨਹੀਂ ਮੇਰੇ ਗਰਾਂ

-----

ਕੁੱਖੋਂ ਤਿਆਗਣ ਧੀਆਂ ਨੂੰ ਤੇਰੇ ਨਗਰ,

ਨਿਰਮੋਹੀਆਂ ਮਾਂਵਾਂ ਨਹੀਂ ਮੇਰੇ ਗਰਾਂ

-----

ਕੂੰਜਾਂ ਜੋ ਉੜੀਆਂ ਸਨ ਤੁਹਾਡੇ ਸ਼ਹਿਰ ਵੱਲ ,

ਹਾਲੇ ਵੀ ਉਹ ਮੁੜੀਆਂ ਨਹੀਂ ਮੇਰੇ ਗਰਾਂ

1 comment:

Amrao said...

ਇੱਕ ਖੂਬਸੂਰਤ ਗ਼ਜ਼ਲ..!