ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, July 9, 2010

ਸ਼ਾਮ ਸਿੰਘ ( ਅੰਗ-ਸੰਗ) - ਗ਼ਜ਼ਲ

ਗਜ਼ਲ

ਲੋਕ ਬਹੁਤ ਹੁਸ਼ਿਆਰੀ ਕਰਦੇ।

ਝੂਠ ਫ਼ਰੇਬ ਮੱਕਾਰੀ ਕਰਦੇ

-----

ਵੜ ਜਾਂਦੇ ਨੇ ਮਨ ਦੇ ਅੰਦਰ,

ਬੁੱਕਲ਼ ਵਿਚ ਗ਼ੱਦਾਰੀ ਕਰਦੇ

-----

-----

ਭੁੱਖ ਦਾ ਹੱਲ ਨਾ ਕੋਈ ਦੱਸਣ,

ਲੀਡਰ ਗੱਲ ਸਰਕਾਰੀ ਕਰਦੇ

-----

ਜੋੜਨ ਹੱਥ ਹਵਾ ਦੇ ਅੱਗੇ,

ਹਵਾ 'ਤੇ ਫੇਰ ਸਵਾਰੀ ਕਰਦੇ

-----

ਇਕ ਹੱਥ ਲੈਣਾ ਦੂਜੇ ਦੇਣਾ,

ਇਹ ਤਾਂ ਵਣਜ ਵਪਾਰੀ ਕਰਦੇ

-----

ਮਨ ਜਿਨ੍ਹਾਂ ਦੇ ਹੋ ਜਾਣ ਬਾਗੀ,

ਉਹ ਤਾਂ ਗੱਲ ਕਰਾਰੀ ਕਰਦੇ

-----

ਪੈਰਾਂ ਵਿਚ ਸੀਸ ਧਰ ਦੇਣਾ,

ਇਹ ਕੇਵਲ ਦਰਬਾਰੀ ਕਰਦੇ

-----

ਸਵਰਗਾਂ ਦੇ ਲਾਰੇ ਲਟਕਾਣੇ,

ਇਹ ਤਾਂ ਸਿਰਫ਼ ਪੁਜਾਰੀ ਕਰਦੇ

-----

ਆਪਣੇ ਰੰਗ ਚ ਲੋਕ ਨਾ ਰੰਗੇ,

ਇਹ ਕੰਮ ਸ਼ਾਮ ਲਲਾਰੀ ਕਰਦੇ

-----

ਨਿੱਘਰੀ ਜਾਣ ਸ਼ਾਮ ਕਿਉਂ ਲੋਕੀਂ,

ਕਿਉਂ ਨਾ ਸੋਚ ਮਿਆਰੀ ਕਰਦੇ

3 comments:

सुभाष नीरव said...

शाम सिंह जी की यह ग़ज़ल बहुत प्यारी लगी। बहुत अच्छे अशआर कहे हैं। बधाई !

Unknown said...

WAH!
ਮਨ ਜਿਨ੍ਹਾਂ ਦੇ ਹੋ ਜਾਣ ਬਾਗੀ
ਉਹ ਤਾਂ ਗੱਲ ਕਰਾਰੀ ਕਰਦੇ।

ਪੈਰਾਂ ਵਿਚ ਸੀਸ ਧਰ ਦੇਣਾ
ਇਹ ਕੇਵਲ ਦਰਬਾਰੀ ਕਰਦੇ।

Unknown said...

Sham Singh ji,lok rang changa nibhia-Rup Daburji