ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, July 17, 2010

ਸ਼ਾਹ ਹੁਸੈਨ - ਕਾਫ਼ੀ

ਕਾਫ਼ੀ

ਦਿਹੁੰ ਲਥਾ ਹੀ ਹਰਟ ਨ ਗੇੜ ਨੀਂ।

ਸਈਆਂ ਨਾਲਿ ਘਰ ਵੰਞ ਸਵੇਰੇ,

ਕੂੜੇ ਝੇੜੁ ਨ ਝੇੜਿ ਨੀਂ।

.........

ਇਕਨਾ ਭਰਿਆ ਇਕ ਭਰਿ ਗਈਆਂ,

ਇਕਨਾ ਨੂੰ ਭਇ ਅਵੇਰ ਨੀਂ।

..........

ਪਿਛੋਂ ਦੀ ਪਛਤਾਸੇ ਕੁੜੀਏ,

ਜਦੂੰ ਪਾਉਸੀਆ ਘੁੰਮਣ ਘੇਰ ਨੀਂ।

............

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਇਥੇ ਵਤਿ ਨਹੀਂ ਆਵਣਾ ਫੇਰਿ ਨੀ।

=====

ਕਾਫ਼ੀ

ਆਖ਼ਰ ਪਛੋਤਾਵੇਂਗੀ ਕੁੜੀਏ,

ਉਠਿ ਹੁਣ ਢੋਲ ਮਨਾਇ ਲੈ ਨੀਂ।

......

ਸੂਹੇ ਸਾਵੇ ਲਾਲ ਬਾਣੇ,

ਕਰਿ ਲੈ ਕੁੜੀਏ ਮਨ ਦੇ ਭਾਣੇ,

ਇਕੁ ਘੜੀ ਸ਼ਹੁ ਮੂਲ ਨ ਭਾਣੇ,

ਜਾਸਨਿ ਰੰਗ ਵਟਾਇ ।

.........

ਕਿਥੇ ਨੀਂ ਤੇਰੇ ਨਾਲਿ ਦੇ ਹਾਣੀ,

ਕੱਲਰ ਵਿਚਿ ਸਭ ਜਾਇ ਸਮਾਣੀ,

ਕਿਥੇ ਹੀ ਤੇਰੀ ਉਹ ਜਵਾਨੀ,

ਕਿਥੇ ਤੇਰੇ ਹੁਸਨ ਹਵਾਇ *।

........

ਕਿਥੇ ਨੀ ਤੇਰੇ ਤੁਰਕੀ ਤਾਜੀ **,

ਸਾਈਂ ਬਿਨੁ ਸਭ ਕੂੜੀ ਬਾਜ਼ੀ,

ਕਿਥੇ ਨੀ ਤੇਰਾ ਸੁਇਨਾ ਰੂਪਾ,

ਹੋਏ ਖ਼ਾਕ ਸੁਆਹਿ।

........

ਕਿਥੇ ਨੀ ਤੇਰੇ ਮਾਣਿਕ ਮੋਤੀ,

ਅਹੁ ਦੇਖ ਜੰਞ ਤੇਰੀ ਆਇ ਖਲੋਤੀ,

ਕਹੈ ਹੁਸੈਨ ਫ਼ਕੀਰ ਨਿਮਾਣਾ,

ਪਉ ਸਾਈਂ ਦੇ ਰਾਹਿ।

*****

ਹਵਾਇ * - ਗੁਮਾਨ, ਗ਼ਰੂਰ, ਤੁਰਕੀ ਤਾਜੀ ** - ਅਰਬੀ ਤੇ ਤੁਰਕੀ ਘੋੜੇ

No comments: