ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, July 16, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਸਿਖ਼ਰ ਦੁਪਹਿਰੇ ਆਪਣਾ ਹੀ ਪਰਛਾਵਾਂ ਢੂੰਡ ਰਹੇ ਹਾਂ

ਜੇਠ ਹਾੜ੍ਹ ਵਿਚ ਠੰਡੀਆਂ ਸਰਦ ਹਵਾਵਾਂ ਢੂੰਡ ਰਹੇ ਹਾਂ

-----

ਜੰਗਲ਼ ਬੇਲੇ ਮੁੱਕ ਗਏ ਜੋਗੀ ਟੁਰ ਗਏ ਸ਼ਹਿਰਾਂ ਨੂੰ,

ਜੈਬ ਘਰਾਂ ਲਈ ਲੱਕੜ ਦੀਆਂ ਖੜਾਵਾਂ ਢੂੰਡ ਰਹੇ ਹਾਂ

-----

-----

ਵਿਹੜੇ ਵਿਚਲਾ ਪਿੱਪਲ਼ ਵੱਢ ਕੇ ਬਾਲਣ ਬਣ ਚੁੱਕਿਐ,

ਵਤਨ ਚ ਘਰ ਦੇ ਵਿਹੜੇ ਵਿਚੋਂ ਛਾਵਾਂ ਢੂੰਡ ਰਹੇ ਹਾਂ

-----

ਅੱਜ ਕੱਲ ਏਸ ਸ਼ਹਿਰ ਚ ਧੁੰਦ ਤੇ ਧੂੰਆਂ ਕਿੰਨਾ ਹੈ,

ਸ਼ਾਮੀਂ ਗਗਨ ਚ ਤਾਰਾ ਟਾਵਾਂ ਟਾਵਾਂ ਢੂੰਡ ਰਹੇ ਹਾਂ

-----

ਕੀ ਹੋਇਆ ਹੋਵੇਗਾ ਭਲਾ ਪੁਰਾਣੇ ਮਿੱਤਰਾਂ ਦਾ,

ਬੜੀ ਪੁਰਾਣੀ ਡਾਇਰੀ ਚੋਂ ਸਿਰਨਾਵਾਂ ਢੂੰਡ ਰਹੇ ਹਾਂ

-----

ਅਜਬ ਜਿਹੀ ਹੈ ਗੱਲ ਕਿ ਆਪਾਂ ਏਡੀ ਉਮਰੇ ਵੀ,

ਵਿੱਛੜ ਚੁੱਕੀਆਂ ਆਪਣੀਆਂ ਚੰਗੀਆਂ ਮਾਵਾਂ ਢੂੰਡ ਰਹੇ ਹਾਂ

------

ਜੀਵਨ ਦੀ ਹਰ ਨੁੱਕਰ ਵਿਚ ਹਨੇਰਾ ਕਿੰਨਾ ਹੈ,

ਅਸੀਂ ਮੁਸਲਸਲ ਚਾਨਣ ਦੀਆਂ ਸ਼ੁਆਵਾਂ ਢੂੰਡ ਰਹੇ ਹਾਂ

-----

ਵਤਨ ਨੂੰ ਛੱਡ ਕੇ ਜਦ ਤੋਂ ਅਸੀਂ ਵਿਦੇਸ਼ ਪਧਾਰੇ ਹਾਂ,

ਇਸ ਤੋਂ ਵਧੀਆ ਇਸ ਦੁਨੀਆਂ ਵਿਚ ਥਾਵਾਂ ਢੂੰਡ ਰਹੇ ਹਾਂ

-----

ਕਿਹੜੀ ਦਿਸ਼ਾ ਸਾਥੀਲੈ ਕੇ ਜਾਈਏ ਜੀਵਨ ਨੂੰ,

ਏਸ ਉਮਰ ਵੀ ਨਵੀਆਂ ਅਸੀਂ ਦਿਸ਼ਾਵਾਂ ਢੂੰਡ ਰਹੇ ਹਾਂ