ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, July 19, 2010

ਗੁਰਦਰਸ਼ਨ ਬਾਦਲ - ਗ਼ਜ਼ਲ

ਗ਼ਜ਼ਲ

ਯਾਦਾਂ ਵਿਚ ਲਹਿਰਾਵੇ, ਚੁੰਨੀ ਚੰਨੀ ਦੀ।

ਰੋਜ਼ ਪੁਆੜੇ ਪਾਵੇ, ਚੁੰਨੀ ਚੰਨੀ ਦੀ।

-----

ਨੈਣਾਂ ਅੰਦਰ ਤਾਂ ਇਨਕਾਰ ਦਾ ਝਉਲ਼ਾ ਹੈ,

ਉਡ-ਉਡ ਕੋਲ਼ ਬੁਲਾਵੇ, ਚੁੰਨੀ ਚੰਨੀ ਦੀ।

-----

ਪੱਤਾ, ਗੁੱਡੀ, ਬੱਦਲ਼ ਬੇਸ਼ਕ ਉਡਦੇ ਨੇ,

ਦਿਲ ਦੇ ਤਾਈਂ ਉਡਾਵੇ, ਚੁੰਨੀ ਚੰਨੀ ਦੀ।

-----

ਇਹ ਲਹਿਰੇ ਤਾਂ ਪਾਣੀ ਲਹਿਰਾਂ ਵਿਚ ਬਦਲੇ,

ਵਾਅ ਨੂੰ ਵੀ ਮਸਤਾਵੇ, ਚੁੰਨੀ ਚੰਨੀ ਦੀ।

-----

ਕੰਧ ਉੱਤੇ ਪਰਛਾਵਾਂ, ਲਟਕੀ ਚੁੰਨੀ ਦਾ,

ਇਉਂ ਲਗਦੈ ਖ਼ੁਦ ਆਵੇ, ਚੁੰਨੀ ਚੰਨੀ ਦੀ।

-----

ਸਿਰ ਤੇ ਓੜ੍ਹੀ ਹੋਵੇ, ਨਾਲ਼ ਸਲੀਕੇ ਦੇ,

ਆਦਰ ਦੂਣਾ ਪਾਵੇ, ਚੁੰਨੀ ਚੰਨੀ ਦੀ।

-----

ਦਸਤਾਰ ਜਿਦ੍ਹੇ ਇਮਾਨ ਦੀ ਸ਼ਾਹਦੀ ਹੈ ਬਾਦਲ,

ਉਹ ਕਾਹਤੋਂ ਸਹੁੰ ਖਾਵੇ? ਚੁੰਨੀ-ਚੰਨੀ ਦੀ।

No comments: