ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, August 1, 2010

ਡਾ: ਸ਼ਮਸ਼ੇਰ ਮੋਹੀ - ਗ਼ਜ਼ਲ

ਗ਼ਜ਼ਲ

ਤੇਰਿਆਂ ਕਦਮਾਂ 'ਚ ਨੇ ਜੇ ਸੁਲ਼ਗਦੇ ਥਲ ਬੇਹਿਸਾਬ ।

ਮੇਰੀਆਂ ਪਲਕਾਂ 'ਚ ਛਲਕਣ ਨਾ ਕਿਵੇਂ ਰਾਵੀ, ਚਨਾਬ।

-----

ਉਮਰ ਦੇ ਸਭ ਪੰਨਿਆਂ 'ਤੇ ਹਿਜਰ ਹੀ ਜੇ ਦਰਜ ਹੈ,

ਮਾਇਨੇ ਕੀ ਵਸਲ ਦੇ ਦੱਸੇਗੀ ਫਿਰ ਕੋਈ ਕਿਤਾਬ।

-----

-----

ਕੰਡਿਆਂ 'ਤੇ ਤੁਰਦਿਆਂ ਹੀ ਹੈ ਗੁਜ਼ਾਰੀ ਉਮਰ ਮੈਂ,

ਕੀ ਪਤਾ ਕਿਸ ਨੂੰ ਤੁਸੀਂ ਹੋ ਆਖਦੇ ਸੂਹਾ ਗੁਲਾਬ।

-----

ਆਪਣੇ ਆਪੇ ਨੂੰ ਮਿਲ਼ਿਆਂ ਯੁੱਗ ਹੈ ਇਕ ਬੀਤਿਆ,

ਓਸਦੇ ਪਲ ਪਲ ਦਾ ਹੀ ਰਖਦਾ ਰਿਹਾ ਮੈਂ ਤਾਂ ਹਿਸਾਬ।

-----

ਇਸ ਤਰ੍ਹਾਂ ਦੀ ਨੀਂਦ ਦੇ ਮੇਰੇ ਲਈ ਲਈ ਕੀ ਅਰਥ ਨੇ,

ਜਿਸ 'ਚ ਉਸਦੀ ਮਹਿਕ ਰੰਗੇ ਹੋਣ ਨਾ ਅਣਗਿਣਤ ਖ਼ਾਬ।

-----

ਦੂਰ ਏਥੋਂ ਬਰਸਦੇ ਬੱਦਲ ਨੂੰ ਏਨਾ ਤਾਂ ਕਹੀਂ,

ਯਾਦ ਕਰਦਾ ਹੈ ਬੜਾ ਤੈਨੂੰ ਕਿਤੇ ਸੁਕਦਾ ਤਲਾਬ।

2 comments:

rup said...

Mohi Sahib,Wah.......Rup Daburji

ਤਨਦੀਪ 'ਤਮੰਨਾ' said...

ਤੇਰਿਆਂ ਕਦਮਾਂ ’ਚ ਨੇ ਜੇ ਸੁਲਘਦੇ ਥਲ ਬੇਹਿਸਾਬ।
ਮੇਰੀਆਂ ਪਲਕਾਂ ’ਚ ਛਲਕਣ ਨਾ ਕਿਵੇਂ ਰਾਵੀ ਚਨਾਬ।
ਮੋਹੀ ਜੀ ਦਾ ਸ਼ਿਅਰ ਦਿਲ ਮੋਹ ਕੇ ਲੈ ਗਿਆ ਹੈ।
ਸੁਰਿੰਦਰ ਸੋਹਲ
ਯੂ.ਐੱਸ.ਏ.