ਨਜ਼ਮ
ਕੀਤੀ ਰੱਬ ਜੀ ਬੜੀ ਮਹਾਨ ਬਖ਼ਸ਼ਿਸ਼,
ਘਰ ਜੱਗ ਜਹਾਨ ਘਮਸਾਨ ਬਣ ਗਏ ।
-----
ਬੇਲਿਹਾਜ਼ ਬੇਦਰਦ ਬੇਕਿਰਕ ਬੇਦਿਲ,
ਕੇਹੋ ਜੇਹੇ ਨੇ ਇਹ ਇਨਸਾਨ ਬਣ ਗਏ ।
-----
ਜਿਹੜੇ ਜਾ ਅਸਮਾਨੇ ਵੀ ਲਾਉਣ ਲੂਤੀ,
ਐਸੇ ਉੱਚੇ ਨੇ ਸਾਡੇ ਬਿਆਨ ਬਣ ਗਏ ।
-----
ਦੇਖੋ ਜਿਧਰ ਵੀ ਪਈ ਏ ਕੋਈ ਆਫ਼ਤ,
ਢਾਰੇ ਸੁੱਖਾਂ ਦੇ ਹਨ ਸ਼ਮਸ਼ਾਨ ਬਣ ਗਏ ।
-----
ਰਹਿੰਦੇ ਤੁਰੇ ਤੂਫ਼ਾਨ ਭੁਚਾਲ ਝੱਖੜ,
ਹੜ੍ਹ ਨਿੱਤ ਦੇ ਸਾਡੇ ਮਹਿਮਾਨ ਬਣ ਗਏ ।
-----
ਵਸਦੇ ਘੁੱਗ ਸੀ ਸ਼ਹਿਰ ਗਿਰਾਂ ਜਿਹੜੇ,
ਹੂੰਝੇ ਗਏ ਉਹ ਰੜੇ ਮੈਦਾਨ ਬਣ ਗਏ ।
=====
ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ
ਨਜ਼ਮ
ਅਸੀਂ ਸੱਚਿਆਂ ਸੁੱਚਿਆਂ ਲੀਡਰਾਂ ਨੇ,
ਨਹੀਓਂ ਕੌਮ ਦਾ ਕੋਈ ਨੁਕਸਾਨ ਕੀਤਾ।
ਕੀਤੀ ਅਸਾਂ ਨੇ ਨਹੀਂ ਕੋਈ ਚਾਲਬਾਜ਼ੀ,
ਹੇਰਾ-ਫੇਰੀ ਦਾ ਨਹੀਂ ਸਾਮਾਨ ਕੀਤਾ ।
-----
ਲੂਤੀ ਲਾਉਣ ਦੀ ਗੱਲ ਨਾ ਕਦੇ ਕੀਤੀ,
ਝੂਠਾ ਕਦੇ ਨਾ ਕੁੱਝ ਬਿਆਨ ਕੀਤਾ ।
ਕੁੰਨਬਾ-ਪਰਵਰੀ ਅਸਾਂ ਨਾ ਕਦੇ ਕੀਤੀ,
ਰਿਸ਼ਵਤ ਵਲ ਨਾ ਕਦੇ ਧਿਆਨ ਕੀਤਾ ।
-----
ਅਸੀਂ ਦੇਸ਼ ਤੇ ਕੌਮ ਦੀ ਰੱਖਿਆ ਲਈ,
ਲੱਖਾਂ ਗੱਦੀਆਂ ਦਿਲੋਂ ਵਿਸਾਰ ਦਈਏ ।
ਠੋਹਕਰ ਮਾਰ ਕੇ ਚੌਧਰਾਂ ਕੁਰਸੀਆਂ ਨੂੰ,
ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ ।
No comments:
Post a Comment