ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, August 7, 2010

ਸਾਗਰ ਖ਼ੱਯਾਮੀ - ਮਜ਼ਾਹੀਆ ਸ਼ਾਇਰੀ

ਦੋਸਤੋ! ਕਈ ਦਿਨਾਂ ਦੀ ਸੋਚ ਰਹੀ ਸੀ ਕਿ ਆਰਸੀ ਚ ਮਜ਼ਾਹੀਆ ਸ਼ਾਇਰੀ ਵੀ ਕਦੇ-ਕਦੇ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ, ਕਿਉਂਕਿ ਜਿਵੇਂ ਵਿਅੰਗ ਲਿਖਣਾ ਔਖਾ ਹੈ, ਮਜ਼ਾਹੀਆ ਸ਼ਾਇਰੀ ਉਸ ਤੋਂ ਕਿਧਰੇ ਵਧ ਕੇ ਕਠਿਨ ਹੈ। ਸੋ ਅੱਜ ਦੀ ਪੋਸਟ ਚ ਉਰਦੂ ਦੇ ਦੋ ਮਹਾਨ ਸ਼ਾਇਰਾਂ ਦੀਆਂ ਚੰਦ ਮਜ਼ਾਹੀਆ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਆਸ ਹੈ ਇਸ ਵੱਖਰਾ ਜਿਹਾ ਰੰਗ ਤੁਹਾਨੂੰ ਜ਼ਰੂਰ ਪਸੰਦ ਆਵੇਗਾ।

ਅਦਬ ਸਹਿਤ

ਤਨਦੀਪ ਤਮੰਨਾ

*****

ਮਜ਼ਾਹੀਆ ਨਜ਼ਮਾਂ

ਮੁਸ਼ਾਇਰਿਆਂ ਚ ਪੁਲਿਸ ਵਾਲ਼ਿਆਂ ਦੀ ਜਦੋਂ ਡਿਊਟੀ ਲਗਦੀ ਹੈ ਤਾਂ ਉਹ ਘਰ ਜਾਂਦੇ-ਜਾਂਦੇ ਖ਼ੁਦ ਸ਼ਾਇਰ ਬਣ ਜਾਂਦੇ ਨੇ। ਏਸੇ ਵਿਸ਼ੇ ਤੇ ਇਕ ਸ਼ਿਅਰ:

1) ਰਫ਼ਤਾ ਰਫ਼ਤਾ ਹਰ ਪੁਲਿਸ ਵਾਲੇ ਕੋ ਸ਼ਾਇਰ ਕਰ ਦੀਆ।

ਮਹਿਫ਼ਿਲੇ-ਸ਼ਿਅਰੋ-ਸੁਖ਼ਨ ਮੇਂ ਭੇਜ ਕਰ ਸਰਕਾਰ ਨੇ।

ਏਕ ਕ਼ੈਦੀ ਸੁਬਹ ਕੋ ਫ਼ਾਂਸੀ ਲਗਾ ਕਰ ਮਰ ਗਯਾ,

ਰਾਤ ਭਰ ਗ਼ਜ਼ਲੇਂ ਸੁਨਾਈਂ ਉਸ ਕੋ ਥਾਨੇਦਾਰ ਨੇ।

=====

2) ਏਕ ਸ਼ਾਮ ਕਿਸੀ ਬਜ਼ਮ ਮੇਂ ਜੂਤੇ ਜੋ ਖੋ ਗਏ।

ਹਮਨੇ ਕਹਾ ਬਤਾਈਏ ਘਰ ਕੈਸੇ ਜਾਏਂਗੇ?

ਕਹਿਨੇ ਲਗੇ ਸ਼ਿਅਰ ਸੁਨਾਤੇ ਰਹੋ ਯੂੰ ਹੀ,

ਗਿਨਤੇ ਨਹੀਂ ਬਨੇਂਗੇ ਅਭੀ ਇਤਨੇ ਆਏਂਗੇ।

======

3) ਬੋਲਾ ਦੁਕਾਨਦਾਰ ਨੇ ਕਯਾ ਚਾਹੀਏ ਤੁਮਹੇਂ?

ਜੋ ਭੀ ਕਹੋਗੇ ਮੇਰੀ ਦੁਕਾਨ ਪਰ ਵੋ ਪਾਓਗੇ।

ਮੈਨੇ ਕਹਾ ਕਿ 'ਕੁੱਤੇ ਕੇ ਖਾਨੇ ਕਾ ਕੇਕ ਹੈ?'

ਬੋਲਾ 'ਯਹੀਂ ਪੇ ਖਾਓਗੇ ਯਾ ਲੇ ਕੇ ਜਾਓਗੇ?'

*****

ਨਜ਼ਮਾਂ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ: ਤਨਦੀਪ ਤਮੰਨਾ


No comments: