ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, August 26, 2012

ਅੰਮ੍ਰਿਤ ਦੀਵਾਨਾ - ਨਜ਼ਮਾਂ


 ਉਦਾਸੀ
ਨਜ਼ਮ
ਬਿਰਖਾਂ ਦੇ ਸਬਰ ਜਿਹੀ ਬੀਵੀ
ਗੁਲਮੋਹਰ ਦੇ ਫੁੱਲਾਂ ਵਰਗੇ ਬੱਚੇ
ਨਹੀਂ ਹੈ ਘਰ ਵਿਚ ਕੋਈ ਕਮੀ
ਫਿਰ ਵੀ ਅੱਖਾਂ
ਚ ਰਹਿੰਦੀ ਹੈ ਉਦਾਸੀ ਦੀ ਨਮੀ
ਪੁੱਛਦਾ ਹੈ ਕੋਈ ਇਸਦਾ ਸਬੱਬ
ਆਖਦਾ ਹਾਂ: ਕਵੀ ਹਾਂ, ਬਸ ਕਵੀਆਂ ਵਾਲ਼ੀ ਹੈ ਬੇਚੈਨੀ..
........
ਇਕ ਦਿਨ ਸ਼ਾਮ ਢਲ਼ੇ ਡਰਾਈਵੇਅ

ਉਦਾਸੀ ਦੀ ਬੁੱਕਲ਼ ਮਾਰੀ ਟਹਿਲ ਰਿਹਾ ਸੀ
ਨਾਲ਼ ਦੇ ਘਰ ਆਏ ਨਵੇਂ ਗੋਰੇ ਗਵਾਂਢੀ ਨੇ
ਮੈਨੂੰ ਹੈਲੋ-ਹਾਏ ਕਹੀ
ਮੈਂ ਵੀ ਰਸਮੀ ਤੌਰ
ਤੇ ਪੁੱਛ ਲਿਆ
ਘਰ
ਚ ਹੈ ਹੋਰ ਕੌਣ-ਕੌਣ?
..........
ਆਖਣ ਲੱਗਾ: ਬੱਚੇ ਨਹੀਂ ਹਨ
ਕਿਉਂਕਿ ਬੀਵੀ ਦੀ ਬੱਚੇਦਾਨੀ
ਚ ਹੈ ਕੈਂਸਰ
ਉਹ ਹੈ ਬਸ ਕੁਝ ਸਮੇਂ ਦੀ ਮਹਿਮਾਨ
ਹੋਣ ਵਾਲ਼ੀ ਹੈ ਮੇਰੀ ਦੁਨੀਆਂ ਸੁੰਨ-ਮਸਾਨ
ਹਿੱਲ ਗਿਆ ਮੇਰਾ ਵਜੂਦ
ਮੈਨੂੰ ਤਾਂ ਬੱਸ ਮੇਰੀ ਉਦਾਸੀ
ਮਹਿਜ਼ ਇਕ ਪਾਖੰਡ ਹੀ ਜਾਪੀ...
=====
ਬੱਤੀ
ਨਜ਼ਮ

ਕੁਝ ਲੋਕ ਕਿੰਨੇ
ਖ਼ੁਸ਼ਨਸੀਬ ਹੁੰਦੇ ਹਨ,
ਜਿਨ੍ਹਾਂ ਦੇ ਸਫ਼ਰ ਵਿਚ
ਸਦਾ ਹਰੀਆਂ ਬੱਤੀਆਂ
ਹੀ ਹੁੰਦੀਆਂ ਹਨ
............
ਇਕ ਮੈਂ ਹਾਂ ਕਿ
ਪਹਿਲੇ ਚੌਰਾਹੇ
ਤੇ ਹੀ
ਅਜਿਹੀ ਲਾਲ ਬੱਤੀ ਆਈ
ਕਿ ਇਕ ਉਮਰ ਬੀਤ ਗਈ
ਇਹ ਕਮਬਖ਼ਤ! ਟੱਸ ਤੋਂ ਮੱਸ ਨਾ ਹੋਈ...
=====
ਸ਼ਿਸ਼ਟਾਚਾਰ
ਨਜ਼ਮ

ਵਰ੍ਹਿਆਂ ਬਾਅਦ ਹੁਣ ਮੈਨੂੰ
ਮੈਖ਼ਾਨੇ ਅੰਦਰ ਵੜਨ ਲੱਗਿਆਂ
ਸ਼ਰਾਬ ਵੇਚਦੀ ਕੁੜੀ ਦੀ
ਮੁਸਕਰਾਹਟ ਇੰਝ ਲਗਦੀ ਹੈ
ਜਿਵੇਂ ਕਿਸੇ ਕ਼ਬਰਿਸਤਾਨ
ਮੂਹਰੇ ਲਿਖਿਆ ਹੋਵੇ:
ਜੀ ਆਇਆਂ ਨੂੰ...!
====
ਕ੍ਰਿਸ਼ਮਾ
ਨਜ਼ਮ

ਵੇਖ! ਮੈਂ ਤੇਰੇ ਵੱਲੋਂ
ਦਿੱਤੇ ਹੋਏ ਜ਼ਖ਼ਮਾਂ ਦੀ
ਤਾਬ ਨਾ ਝੱਲਦਾ ਹੋਇਆ
ਵੀ ਜ਼ਿੰਦਾ ਹਾਂ!


No comments: