ਗ਼ਜ਼ਲ
ਇਬਾਦਤ ਛੱਡ ਬੈਠਾ, ਭੇਦ ਰੱਬੀ ਪਾ ਲਿਆ ਹੋਣਾ ।
ਸਿਰਾ ਜੀਵਨ ਦਾ ਕੋਈ ਹੱਥ ਉਸਦੇ ਆ ਗਿਆ ਹੋਣਾ।
ਨਹੀਂ ਕਰਦਾ ਸਿ਼ਕਾਇਤ ਹੁਣ ਕਦੇ, ਨਾ ਰੋਸ ਹੀ ਕੋਈ,
ਰਜ਼ਾ ਵਿੱਚ ਕੁਦਰਤੀ ਉਸਨੂੰ ਵੀ ਰਹਿਣਾ ਆ ਗਿਆ ਹੋਣਾ!
ਕਿਸੇ ਲਾਲਚ ਦਾ ਮਾਰਾ ਜਾਂ ਬੜਾ ਕਮਜ਼ੋਰ, ਤਾਂ ਝੁਕਿਆ,
ਕਿ ਮਨ ਵਿੱਚ ਲੋਭ ਜਾਂ ਫਿਰ ਖ਼ੌਫ ਕੋਈ ਆ ਗਿਆ ਹੋਣਾ।
ਬਿਨਾ ਉਸਤੋਂ, ਉਨ੍ਹਾਂ ਦੀ ਹੋਂਦ ਬਿਲਕੁਲ ਹੀ ਨਹੀਂ ਮੁਮਕਿਨ,
ਰੁੱਖਾਂ-ਦਰਿਆਵਾਂ ਦੇ ਖਾਨੇ ਇਹ ਸੂਰਜ ਪਾ ਗਿਆ ਹੋਣਾ।
ਖੁਸ਼ੀ ਲਗਦਾ ਬੜਾ, ਦੁਨੀਆਂ ਦੇ ਮੇਲੇ ‘ਚੋਂ ਜਿਵੇਂ ਉਸ ਦੀ,
ਨਜ਼ਰ ਨੂੰ ਖਾਸ ਹੀ ਚਿਹਰਾ ਕਿਸੇ ਦਾ ਭਾਅ ਗਿਆ ਹੋਣਾ!
ਉਹ ਸੱਜੀ ਬਾਂਹ ਨਈਂ, ਇੱਕ ਪੈਰ ਵੀ ਉਸਦਾ, ਜਿਦ੍ਹੇ ਰੁਕਿਆਂ,
ਕਦੇ ਉਹ ਤੁਰਨ ਜੋਗਾ ਵੀ ਨਹੀਂ ਮੁੜ ਕੇ ਰਿਹਾ ਹੋਣਾ।
ਕਰੇ ਇਜ਼ਹਾਰ ਹਰ ਦਮ ਜੇਸ ਦਾ, ਗੁਣ ਖ਼ਾਸ ਹੀ ਹੋਣੈ,
ਕਈ ਕਮਜ਼ੋਰੀਆਂ ਉਹ ਇਸ ਤਰ੍ਹਾਂ ਢਕਦਾ ਪਿਆ ਹੋਣਾ।
ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
ਅਦਬ ਸਹਿਤ
ਤਨਦੀਪ ਤਮੰਨਾ
Sunday, November 2, 2008
ਹਰਮਿੰਦਰ ਬਣਵੈਤ - ਮਿੰਨੀ ਕਹਾਣੀ
ਭੋਗਲ ਦਾ ਭਰਾ
ਮਿੰਨੀ ਕਹਾਣੀ
ਬੱਸ ਵਿਚ ਚੜ੍ਹਦਿਆਂ ਹੀ ਮੈਨੂੰ ਕੁੱਝ ਜਾਣੇ ਪਛਾਣੇ ਜਿਹੇ ਚਿਹਰੇ ਵਾਲਾ ਬੰਦਾ ਨਜ਼ਰ ਆਇਆ ਤੇ ਮੈਂ ਸਤਿ ਸ੍ਰੀ ਅਕਾਲ ਕਹਿ ਕੇ ਉਸਦੇ ਨਾਲ ਲਗਦੀ ਸੀਟ ਤੇ ਬੈਠ ਗਿਆ। “ਕਿਉਂ ਜੀ ਤੁਸੀਂ ਮਨਿੰਦਰ ਭੋਗਲ ਦੇ ਵੱਡੇ ਭਰਾ ਤੇ ਨਹੀਂ?”, ਮੈਂ ਗੱਲ ਤੋਰਨ ਲਈ ਕਿਹਾ।
“ਨਹੀਂ ਮੈਂ ਮੁਹਿੰਦਰ ਦੁੱਗਲ ਦਾ ਵੱਡਾ ਭਰਾ ਵਾਂ”, ਉਸਨੇ ਰੁੱਖਾ ਜਿਹਾ ਉਤਰ ਦਿੱਤਾ।
“ਤੁਸੀਂ ਰਿਟਾਇਰ ਹੋ ਗਏ ਲਗਦੇ ਹੋ”, ਮੈਂ ਕਿਹਾ।
“ਨਾ, ਤੈਨੂੰ ਮੈਂ ਹਲ ਵਾਹੁੰਦਾ ਲਗਦਾਂ ?”, ਉਸ ਕਿਹਾ।
ਉਸਦੇ ਨੱਕ ਵਿਚੋਂ ਵਿਚੋਂ ਮੈਨੂੰ ਕੁੱਝ ਖ਼ੂਨ ਵਰਗਾ ਨਿਕਦਾ ਦਿਸਿਆ ਤੇ ਮੈਂ ਪੁੱਛ ਬੈਠਾ ਕਿ ਕੀ ਉਸਦੀ ਤਬੀਅਤ ਠੀਕ ਹੈ?
“ਤੈਨੂੰ ਮੇਰੇ ਗੋਲੀ ਲੱਗੀ ਦਿਸਦੀ ਹੈ ?”, ਉਹ ਹੁਣ ਬੜੇ ਗੁੱਸੇ ਵਿਚ ਸੀ।
ਮੈਂ ਉਸਨੂੰ ਦੱਸਿਆ ਕਿ ਉਸਦੇ ਨੱਕ ਵਿਚੋਂ ਖ਼ੂਨ ਨਿਕਲ ਰਿਹਾ ਹੈ।
“ਤੂੰ ਮੇਰੇ ਨੱਕ ਤੇ ਮੁੱਕਾ ਮਾਰਿਆ ਹੋਊ! ਤੈਨੂੰ ਪਤਾ ਤੇਰੇ ਤੇ ਪੁਲਸ ਕੇਸ ਬਣ ਸਕਦੈ!”, ਉਸਨੇ ਰੋਹ ਵਿਚ ਉੱਠ ਕੇ ਖੜਾ ਹੁੰਦਿਆਂ ਕਿਹਾ।
ਮੇਰਾ ਸਟਾਪ ਆ ਗਿਆ ਸੀ ਤੇ ਮੈਂ ਝੱਟ ਉਤਰਨ ਦੀ ਕੀਤੀ।
ਬੱਸ ਸਟਾਪ ਵਲ ਆਉਂਦਾ ਇਕ ਜਾਣਿਆ-ਪਛਾਣਿਆ ਬੰਦਾ ਨਜ਼ਰ ਆਇਆ ਤੇ ਮੈਂ ਮੂੰਹ ਦੂਜੇ ਪਾਸੇ ਕਰਕੇ ਕੇ ਕੋਲੋਂ ਲੰਘਣ ਦੀ ਕੀਤੀ। ਉਸਨੇ ਮੈਨੂੰ ਪਿੱਛੋਂ ਆਵਾਜ਼ ਦਿੱਤੀ: “ੳਏ ਪਛਾਣਿਆ ਨਹੀਂ ਮੈਨੂੰ, ਮੈਂ ਮਨਿੰਦਰ ਭੋਗਲ ਦਾ ਵੱਡਾ ਭਰਾ ਆਂ!”

ਪਰਮਜੀਤ ਰਤਨਪਾਲ - ਨਜ਼ਮ
ਰੱਬ ਤਾਂ ਹੈ...!
ਨਜ਼ਮ
ਅਸੀਂ ਉਪਾਸ਼ਕ ਹਾਂ ਉਸ ਰੱਬ ਦੇ,
ਜੋ ਕੈਦ ਨਹੀਂ ਹੁੰਦਾ, ਦੀਵਾਰਾਂ ਜਾਂ ਪੱਥਰਾਂ ਵਿਚ,
ਜਾਂ ਕਿਤਾਬਾਂ ਦੇ ਕਾਲ਼ੇ ਅੱਖਰਾਂ ਵਿਚ!
ਅਸੀਂ ਇਨਕਾਰੀ ਹਾਂ ਉਸ ਰੱਬ ਤੋਂ,
ਜੋ ਮੰਦਰਾਂ, ਮਸੀਤਾਂ ਦੇ ਦੀਵਿਆਂ ਵਿਚ,
ਸਦਾ ਤੋਂ ਬਲ਼ਦਾ ਆਉਂਦਾ ਹੈ,
ਤੇਲ ਜਾਂ ਘਿਉ ਬਣਕੇ,
ਤੇ ਇਨਸਾਨਾਂ ਦੇ ਦਿਲਾਂ 'ਚ ਘੋਲ਼ਦੈ,
ਵਿਹੁ ਫਿ਼ਰਕਾਪ੍ਰਸਤ ਬਣਕੇ।
ਅਸੀਂ ਵਿਰੋਧੀ ਹਾਂ ਉਸ ਰੱਬ ਦੇ,
ਜੋ ਮਹਿਲਾਂ ਦੀਆਂ ਦੀਵਾਰਾਂ 'ਚੋਂ
ਕਦੇ ਕਦਾਈਂ ਹੀ ਬਾਹਰ ਨਿਕਲ਼ਦੈ।
ਕੁਝ ਚੰਦ ਕੁ ਬੰਦਿਆਂ ਦੀ,
ਖ਼ੁਦਗਰਜ਼ੀ ਅਤੇ ਅਯਾਸ਼ੀ ਕਹਿੰਦੀ ਹੈ,
ਕਿ ਰੱਬ ਉਨ੍ਹਾਂ ਦੇ ਨਾਲ਼ ਤੁਰਦੈ।
ਪਰ ਰੱਬ ਐਨਾਂ ਤੰਗ ਦਿਲ ਨਹੀਂ,
ਕਿ ਘਿਰ ਕੇ ਰਹਿ ਜਾਵੇ,
ਧਰਮ-ਦੁਆਰਿਆਂ ਦੀਆਂ
ਸੰਗਮਰਮਰੀ ਦੀਵਾਰਾਂ ਵਿਚ।
ਸਾਨੂੰ ਇਹ ਵੀ ਨਹੀਂ ਕਹਿੰਦਾ,
ਕਿ ਅਸੀਂ ਮਸ਼ੀਨ ਦੇ ਪੁਰਜ਼ੇ ਵਾਂਗ,
ਫ਼ਿੱਟ ਹੋ ਜਾਈਏ,
ਸਿਰ ਸੁੱਟੀ, ਮੱਥੇ ਟੇਕਦੀਆਂ ਕਤਾਰਾਂ ਵਿਚ।
ਰੱਬ ਨੂੰ ਆਪਣੇ ਬ੍ਰਹਿਮੰਡ ਵਿਚ
ਹਰਗਿਜ਼ ਬਰਦਾਸ਼ਤ ਨਹੀਂ,
ਕਿ ਕੋਈ ਉਸ ਦੇ ਅਸਮਾਨ ਦੀਆਂ ਵੰਡੀਆਂ ਪਾਵੇ
ਤੇ ਧਰਤੀ ਦੇ ਸੀਨੇ 'ਤੇ ਨਫ਼ਰਤ ਦੀਆਂ,
ਲੀਕਾਂ ਹੀ ਲੀਕਾਂ ਵਾਹਵੇ।
ਉਸ ਸੱਚੇ ਸਿਰਜਣਹਾਰ ਦੇ ਜੀਵ
ਸੰਸਾਰੀ ਹਾਂ ਅਸੀਂ।
ਸਭ ਰਿਸ਼ੀਆਂ, ਗੁਰੂਆਂ ਤੇ ਪੀਰਾਂ ਦੇ
ਦਿਲੋਂ ਅਭਾਰੀ ਹਾਂ ਅਸੀਂ।
ਪਰ ਹਾਉਮੈ ਤੇ ਲਾਲਸਾ 'ਚੋਂ ਨਿਕਲ਼ੇ
ਸਭ ਰੱਬਾਂ ਤੋਂ, ਮੂਲੋਂ ਹੀ ਇਨਕਾਰੀ ਹਾਂ ਅਸੀਂ।
ਕਿਉਂਕਿ ਅਸੀਂ ਜਾਣਦੇ ਹਾਂ
ਰੱਬ ਤਾਂ ਹੈ....!
ਰੱਬ ਤਾਂ ਹੈ, ਬੰਦਿਆਂ ਦੇ ਮਨਾਂ ਵਿਚਲੀ,
ਖ਼ੁਸ਼ਹਾਲੀ ਵਰਗਾ।
ਪੰਛੀਆਂ ਦੇ ਗਲ਼ਾਂ ਵਿਚੋਂ ਨਿਕਲ਼ੇ,
ਪਵਿੱਤਰ ਬੋਲਾਂ ਵਰਗਾ
ਜਾਂ
ਰੁੱਖਾਂ ਦੀ ਚੁੱਪ ਵਰਗਾ।
ਰੱਬ ਤਾਂ ਹੈ, ਬੱਚਿਆਂ ਦੇ ਹਾਸੇ ਵਰਗਾ,
ਮਾਂਵਾਂ ਦੇ ਚਾਅਵਾਂ ਵਰਗਾ।
ਰੱਬ ਤਾਂ ਹੈ, ਮਨਾਂ 'ਚ ਮਹਿਕਦੀ,
ਸ਼ੁਭ ਵਿਚਾਰਾਂ ਦੀ ਖ਼ੁਸ਼ਬੂ ਵਰਗਾ।
ਜਾਂ ਕਿਸੇ ਕਰਮਯੋਗੀ ਦੀ
ਸੱਜਰੀ ਰੂਹ ਵਰਗਾ।
ਰੱਬ ਤਾਂ ਹੈ, ਜੂਏ ਵਿਚ ਹਾਰੀ,
ਕਿਸੇ ਦਰੋਪਦੀ ਦੀ ਇੱਜ਼ਤ ਵਰਗਾ।
ਉਮਰਾਂ ਦੇ ਬਣਵਾਸ ਭੋਗਦੀ,
ਸੀਤਾ ਦੇ ਸਿਦਕ ਵਰਗਾ।
ਤੇ ਮੈਦਾਨ-ਏ-ਜੰਗ ਜੂਝਦੀ,
ਝਾਂਸੀ ਦੀ ਰਾਣੀ ਦੀ ਅਣਖ਼ ਵਰਗਾ।
ਰੱਬ ਤਾਂ ਹੈ, ਇਸ਼ਕ ਵਿਚ ਨੱਚਦੇ,
'ਬੁੱਲ੍ਹੇ' ਦੀ ਮਸੀਤ ਵਰਗਾ।
ਬਾਬਾ ਫ਼ਰੀਦ ਦੇ ਗਿਰੀਵਾਨ ਵਿਚਲੀ,
ਬਿਰਹਾ ਦੀ ਅਥਾਹ ਹੂਕ ਵਰਗਾ
ਤੇ ਸੁਲਤਾਨ ਬਾਹੂ ਦੀ
'ਅੱਲਾ ਹੂ - ਅੱਲਾ ਹੂ' ਵਰਗਾ।
ਰੱਬ ਤਾਂ ਹੈ, ਕਿਰਤੀ ਨੂੰ ਕਿਰਤ ਦੀ,
ਮਿਲ਼ੀ ਮਜ਼ਦੂਰੀ ਵਰਗਾ।
ਜਾਂ ਮਿਹਨਤੀ ਕਿਸਾਨਾਂ ਦੇ ਖੇਤਾਂ ਦੀ,
ਹਰਿਆਲੀ ਵਰਗਾ।
ਰੱਬ ਤਾਂ ਹੈ, ਗ਼ਰੀਬਾਂ, ਮਜਲੂਮਾਂ ਦੇ ਹੱਕਾਂ ਖ਼ਾਤਰ,
ਲੜਨ ਲਈ ਨਿੱਤਰੇ,
ਕਾਰਲ ਮਾਰਕਸ ਦੇ ਸੱਚੇ-ਸੁੱਚੇ
ਗਿਆਨ ਵਰਗਾ।
ਰੱਬ ਤਾਂ ਹੈ, ਕਿਰਤੀਆਂ ਸੰਗ ਖੜ੍ਹੇ
ਗੁਰੂ ਨਾਨਕ ਦੇ ਮਾਣ ਵਰਗਾ।
ਗੁਰੂ ਨਾਨਕ ਦੇ ਮਾਣ ਵਰਗਾ...!

ਬਲਜੀਤ ਸਿੰਘ ਬਰਾੜ - ਲੇਖ
ਚਲੋ ਦੀਵਾਲੀ ਨੂੰ ਬਦਲੀਏ
ਲੇਖ
ਦੀਵਾਲੀ ਤਾਂ ਹੁਣ ਸਿਰਫ਼ ਰਾਵਣ ਬਿਰਤੀ ਵਾਲੇ ਲੋਕਾਂ ਲਈ ਹੀ ਬਾਕੀ ਬਚੀ ਹੈ। ਅਪਾਹਜ਼ ਲੋਕਤੰਤਰ ’ਚ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣ ਵਾਲਾ ਨਾਗਰਿਕ ਖੁਸ਼ੀ ਦੇ ਦੀਵੇ ਬਾਲਣ ਦੀ ਸਮਰੱਥਾ ਹੀ ਗੁਆ ਬੈਠਾ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਨ੍ਹੇਰਾ ਪਸਰਿਆ ਹੋਵੇ ਉਨ੍ਹਾਂ ਲਈ ਮਿੱਟੀ ਦੇ ਦੀਵੇ ਦੀ ਲੋਅ ਦਾ ਕੋਈ ਅਰਥ ਨਹੀਂ ਹੁੰਦਾ। ਆਮ ਆਦਮੀ ਦੀ ਜ਼ਿੰਦਗੀ ’ਚ ਰੌਸ਼ਨੀ ਕਿਵੇਂ ਆਵੇ ਜਦੋਂ ‘ਰਾਮ-ਰਾਜ’ ਦਾ ਸੰਕਲਪ ਹੀ ਚੌਪਟ ਹੋ ਗਿਆ ਹੈ।
ਦੀਵਾਲੀ ਦੀ ਮਾਸੂਮੀਅਤ ਨੂੰ ਬਾਜ਼ਾਰ ਨੇ ਲੀਲ੍ਹ ਲਿਆ ਹੈ। ਭ੍ਰਿਸ਼ਟ ਰਾਜ ਨੇਤਾਵਾਂ, ਅਫ਼ਸਰਾਂ ਅਤੇ ਵਪਾਰੀਆਂ ਨੇ ਰਲ-ਮਿਲ ਕੇ ਦੀਵਾਲੀ ਨੂੰ ਲੁੱਟ ਦਾ ਉਤਸਵ ਬਣਾ ਦਿੱਤਾ ਹੈ। ਇਸ ਪਵਿੱਤਰ ਮੌਕੇ ਨੂੰ ਚੀਜ਼ਾਂ ਵੇਚਣ ਦਾ ਸਾਧਨ ਮਾਤਰ ਬਣਾ ਕੇ ਰੱਖ ਦਿੱਤਾ ਗਿਆ ਹੈ। ਦੀਵਾਲੀ ਦਾ ਬਾਜ਼ਾਰ ਲੋਕਾਂ ਦੀ ਜੇਬ ਵਿੱਚੋਂ ਪੈਸੇ ਕਢਾਉਣ ਲਈ ਹੀ ਸਜਦਾ ਹੈ। ਇਸ ਮੌਕੇ ’ਤੇ ਹਰ ਦੂਸਰੇ ਦਰਜ਼ੇ ਦੀ ਚੀਜ਼ ਦੁੱਗਣੇ ਮੁੱਲ ’ਤੇ ਵਿਕਦੀ ਹੈ। ਮਿਲਾਵਟ ਅਤੇ ਜਮ੍ਹਾਖੋਰੀ ਦਾ ਜ਼ਸ਼ਨ ਮਨਾਇਆ ਜਾਂਦਾ ਹੈ।
ਬਾਜ਼ਾਰ ਦਾ ਇੱਕ ਹਿੱਸਾ ਬਣ ਜਾਣ ਕਾਰਨ ਦੀਵਾਲੀ ਦਾ ਪੁਰਾਤਨ ਸੰਕਲਪ ਕਿਧਰੇ ਗੁਆਚ ਗਿਆ ਹੈ । ਹੁਣ ਕਿਸੇ ਨੂੰ ਇਹ ਯਾਦ ਨਹੀਂ ਹੈ ਕਿ ਦੀਵਾਲੀ ਅਸਲ ਵਿੱਚ ‘ਰਾਮ-ਰਾਜ’ ਦੀ ਪੁਨਰ ਸਥਾਪਨਾ ਦੀ ਜਨਤਕ ਖੁਸ਼ੀ ਦਾ ਪ੍ਰਗਟਾਵਾ ਸੀ। ਦੀਵਾਲੀ ਦੇ ਇਸ ਅਰਥ ਨੂੰ ਪਟਾਖਿਆਂ ਦੇ ਖੜਾਕ, ਰੌਲੇ ਰੱਪੇ ਅਤੇ ਪਲੀਤ ਧੂਏਂ ’ਚ ਰੋਲ਼ ਦਿੱਤਾ ਗਿਆ ਹੈ। ਹੁਣ ਦੀਵਾਲੀ ਹੈ ਸਿਰਫ਼ ਮਾਲ ਵੇਚਣ ਦੀ, ਰਿਸ਼ਵਤ ਨੂੰ ਤੋਹਫ਼ਿਆਂ ਵਿੱਚ ਬਦਲਣ ਦੀ, ਹਨ੍ਹੇਰ ਨਗਰੀ ਨੂੰ ਦੀਵਿਆਂ ਦੇ ਝੂਠੇ ਚਾਨਣ ਨਾਲ ਰੌਸ਼ਨ ਕਰਨ ਦੀ।
ਪਤਾ ਨਹੀਂ ਕਿਉਂ, ਹਰ ਦੀਵਾਲੀ ਨੂੰ ਅਸੀਂ ਤਮਾਸ਼ਬੀਨ ਕਿਉਂ ਬਣ ਜਾਂਦੇ ਹਾਂ? ਜ਼ਿੰਦਗੀ ਦੀ ਰਮਾਇਣ ਦੇ ਸਿੱਧੇ-ਸਾਦੇ ਅਰਥ ਵੀ ਸਮਝਣ ਤੋਂ ਅਸਮਰੱਥ ਹਾਂ। ਝੂਠੀ ਖੁਸ਼ੀ ਮਨਾਉਣ ਲਈ ਘਰ ਦੀ ਚੌਖਟ ’ਤੇ ਦੀਵੇ ਬਾਲਦੇ ਹਾਂ, ਅੰਦਰ ਹਨ੍ਹੇਰੇ ਪਾਲਦੇ ਹਾਂ। ਉਹ ਦੀਵਾਲੀ ਕਦੋਂ ਆਵੇਗੀ, ਜਦੋਂ ਹਰ ਦਹਿਲੀਜ਼ ’ਤੇ ਚਾਨਣ ਹੋਵੇਗਾ? ਉਹ ਦੀਵਾਲੀ ਕਦੋਂ ਆਵੇਗੀ, ਜਦੋਂ ਇਸ ਧਰਤੀ ਦਾ ਹਰ ਬਸ਼ਿੰਦਾ ਖ਼ੁਦ ਚਿਰਾਗ ਬਣ ਜਾਵੇਗਾ?ਬਹੁਤ ਦੀਵਾਲੀਆਂ ਅਜਾਈਂ ਚਲੀਆਂ ਗਈਆਂ, ਚਲੋ ਹੁਣ ਇਸ ਦੀਵਾਲੀ ਨੂੰ ਕੁਝ ਨਵਾਂ ਕਰਨ ਦਾ ਸਬੱਬ ਬਣਾਈਏ। ਇਸ ਦੀਵਾਲੀ ’ਤੇ ਇਹ ਧਾਰ ਲਈਏ ਕਿ ਜ਼ਿੰਦਗੀ ਦੇ ਹਨ੍ਹੇਰੇ ਨੂੰ ਦੂਰ ਕਰਨਾ ਹੈ। ਇਸ ਅਪਾਹਜ ਲੋਕਤੰਤਰ ਨੂੰ ਲੋਕਾਂ ਦੇ ਅਸਲੀ ਰਾਜ ਵਿੱਚ ਤਬਦੀਲ ਕਰਨਾ ਹੈ। ਭ੍ਰਿਸ਼ਟ ਰਾਜ ਨੇਤਾਵਾਂ, ਅਫ਼ਸਰਾਂ ਅਤੇ ਵਪਾਰੀਆਂ ਤੋਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਲੈਣਾ ਹੈ। ਦੀਵਾਲੀ ਨੂੰ ਪਲੀਤ ਹੋਣ ਤੋਂ ਬਚਾਉਣਾ ਹੈ। ਬਾਰੂਦ ਦੀ ਗੰਧ ਤੋਂ ਤੋਬਾ ਕਰਨੀ ਹੈ। ਦੀਵੇ ਦੀ ਲੋਅ ਨੂੰ ਪ੍ਰਤੀਕ ਮੰਨ ਕੇ ਇਸ ਧਰਤੀ ਨੂੰ ਰੌਸ਼ਨ ਕਰਨਾ ਹੈ। ਇਸ ਦੀਵਾਲੀ ਨੂੰ ਬਦਲ ਦੇਣਾ ਹੈ। ਇਸ ਲਈ ਆਪਾਂ ਖ਼ੁਦ ਚਿਰਾਗ ਬਣ ਜਾਣਾ ਹੈ।

Saturday, November 1, 2008
ਸ਼ਾਇਰ ਜਨਾਬ ਜ਼ਾਹਿਦ 'ਲਈਕ' ਸਾਹਿਬ ਨਹੀਂ ਰਹੇ...
ਸ਼ੋਕ ਸਮਾਚਾਰ
ਸਾਹਿਤਕ ਖੇਤਰ ‘ਚ ਇਹ ਖ਼ਬਰ ਬੜੇ ਦੁਖੀ ਹਿਰਦੇ ਨਾਲ਼ ਸੁਣੀ ਜਾਵੇਗੀ ਕਿ ਕੈਨੇਡਾ ਨਿਵਾਸੀ ਉੱਘੇ ਸ਼ਾਇਰ ਜਨਾਬ ਜ਼ਾਹਿਦ ‘ਲਈਕ’ ਸਾਹਿਬ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਅੱਜ-ਕੱਲ੍ਹ ਪਾਕਿਸਤਾਨ ਗਏ ਹੋਏ ਸਨ। ਜ਼ਾਹਿਦ ਸਾਹਿਬ ਦੇ ਸਾਰੇ ਦੋਸਤ ਤੇ ਅਦੀਬ ਉਹਨਾਂ ਦੇ ਪਰਿਵਾਰ ਦੇ ਦੁੱਖ ‘ਚ ਸ਼ਾਮਿਲ ਹਨ ਤੇ ‘ਆਰਸੀ’ ਵੱਲੋਂ ਗੁਰਦਰਸ਼ਨ ‘ਬਾਦਲ’ ਜੀ ਦੇ ਇਸ ਸ਼ਿਅਰ ਨਾਲ਼ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦੇ ਰਹੇ ਹਨ:
"ਮਨ ਕਾ ਲਾਹੌਰ ਉਸ ਤਰਫ਼ ਗਰ ਅਸ਼ਕ-ਅਸ਼ਕ ਹੈ,
ਮੁਰਝਾਅ ਗਿਆ ਹੈ ਇਸ ਤਰਫ਼, ਦਿਲ ਕਾ ਪੰਜਾਬ ਭੀ।"

ਸ਼ਾਹ ਹੁਸੈਨ - ਸੂਫ਼ੀਆਨਾ ਕਲਾਮ
ਸੂਫ਼ੀਆਨਾ ਕਲਾਮ
ਰਾਂਝਣ ਰਾਂਝਣ ਮੈਨੂੰ ਸਭ ਕੋਈ ਆਖੋ,
ਹੀਰ ਨਾ ਆਖੋ ਕੋਈ।
ਮਾਹੀ ਮਾਹੀ ਕੂਕਦੀ,
ਮੈਂ ਆਪੇ ਮਾਹੀ ਹੋਈ।
ਜਿਸ ਸ਼ਹੁ ਨੂੰ ਮੈਂ ਫਿਰਾਂ ਢੂੰਡੇਂਦੀ,
ਢੂੰਡ ਲੱਧਾ ਸ਼ਹੁ ਸੋਈ।
ਕਹੇ ਹੁਸੈਨ ਸਾਧਾਂ ਦੇ ਮਿਲ਼ਿਆਂ,
ਨਿੱਕਲ਼ ਭੁੱਲ ਗਇਓ ਈ।
ਰਾਂਝਣ ਰਾਂਝਣ ਮੈਨੂੰ ਸਭ ਕੋਈ ਆਖੋ,
ਹੀਰ ਨਾ ਆਖੋ ਕੋਈ।
ਮਾਹੀ ਮਾਹੀ ਕੂਕਦੀ,
ਮੈਂ ਆਪੇ ਮਾਹੀ ਹੋਈ।
ਜਿਸ ਸ਼ਹੁ ਨੂੰ ਮੈਂ ਫਿਰਾਂ ਢੂੰਡੇਂਦੀ,
ਢੂੰਡ ਲੱਧਾ ਸ਼ਹੁ ਸੋਈ।
ਕਹੇ ਹੁਸੈਨ ਸਾਧਾਂ ਦੇ ਮਿਲ਼ਿਆਂ,
ਨਿੱਕਲ਼ ਭੁੱਲ ਗਇਓ ਈ।
ਚਮਨ ਲਾਲ ਸੁਖੀ - ਸ਼ਿਅਰ
ਦੋ ਸ਼ਿਅਰ
ਕਿਸੇ ਕੰਮ ਦਾ ਨਹੀਂ ਹੁੰਦਾ ਹੁਨਰ ਅੱਧਾ ਨਾ ਇਲਮ ਅੱਧਾ,
ਨਾ ਚੰਗੀ ਦੋਸਤੀ ਅੱਧੀ, ਨਾ ਚੰਗੀ ਦੁਸ਼ਮਣੀ ਅੱਧੀ।
-------------------------------------
ਕਦੀ ਵੀ ਜ਼ਿੰਦਗੀ ਦੇ ਵਿਚ ਮਿਲ਼ ਨਾ ਸਕੀ ਖ਼ੁਸ਼ੀ ਮੈਨੂੰ,
ਹਮੇਸ਼ਾ ਹੀ ਰਹੀ ਇਹ ਤੇ ਕਦੀ ਅੱਗੇ ਕਦੀ ਪਿੱਛੇ

ਕਵਲ ਇੰਦਰ ਕਵਲ - ਸ਼ਿਅਰ
ਦੋ ਸ਼ਿਅਰ
ਤੂੰ ਕਦੀ ਸੁੰਦਰ ਜਿਹੀ ਪੁਸਤਕ ਤਰ੍ਹਾਂ ਮਿਲ ਤਾਂ 'ਕਵਲ'
ਇਕ ਇਬਾਰਤ ਬਣ ਤਿਰੇ ਦਿਲ ਵਿਚ ਉਤਰ ਜਾਵਾਂਗਾ ਮੈਂ।
---------------------------------------
ਖ਼ਾਬ ਹੀ ਨਾ ਬਣ ਜਾਏ ਤੇਰੀ ਤਮੰਨਾ ਤੇਰਾ ਖ਼ਾਬ,
ਖ਼ਾਬ ਬਣ ਕੇ ਆ ਕਦੇ ਇਕ ਜਾਮਨੀ ਖ਼ੁਸ਼ਬੂ ਦਾ ਖ਼ਾਬ।

ਨਵੀਦ ਅਨਵਰ - ਨਜ਼ਮ
ਡਾ: ਕੌਸਰ ਮਹਿਮੂਦ ਜੀ ਨੇ ਇਹ ਨਜ਼ਮ ਪਾਕਿਸਤਾਨ ਤੋਂ ਭੇਜੀ।
ਜੰਨਤ ਮੇਰੇ ਘਰ ਦੀ
ਨਜ਼ਮ
ਮਾਰ ਝਪੱਟਾ ਲੈ ਗਈ ਅਜ਼ਲ
ਜੰਨਤ ਮੇਰੇ ਘਰ ਦੀ।
ਸੁੰਞਾ ਹੋ ਗਿਆ ਵਿਹੜਾ ਮੇਰਾ
ਸੁੰਨ ਕਲਾਵੇ ਭਰਦੀ।
ਲੂੰ-ਲੂੰ ਮੇਰੇ ਸੀਤ ਪਰੁੱਤੀ
ਹੱਡੀਂ ਰਚਿਆ ਗ਼ਮ।
ਐਸੀ ਸੱਟ ਕਲੇਜੇ ਵੱਜੀ
ਰਗ-ਰਗ ਨੱਚਿਆ ਗ਼ਮ।
ਪੋਰ-ਪੋਰ ਮੇਰਾ ਐਵੇਂ
ਜਿਵੇਂ ਪਿੰਜਿਆ ਹੋਵੇ ਰੂੰ।
ਤਾਰ-ਤਾਰ ਮੇਰਾ ਟੁੱਟੇ ਜੁੱਸਾ
ਮੈਂ ਕੰਧੀਂ ਦਿੱਤਾ ਮੂੰਹ।
ਰੋ-ਰੋ ਅੱਖਾਂ ਲਾਲ-ਭਬੂਕਾ
ਅੰਬਰੋਂ ਚੁਨਣ ਤਾਰੇ।
ਹਿਜਰ ਵਿਛੋੜਾ ਮਾਰੇ ਡਾਹਢਾ
ਸੱਟ ਕਲੇਜੇ ਮਾਰੇ।
ਪਰਵੀਨ ਤਾਹਿਰ - ਨਜ਼ਮ
ਡਾ: ਕੌਸਰ ਮਹਿਮੂਦ ਜੀ ਨੇ ਇਹ ਨਜ਼ਮ ਪਾਕਿਸਤਾਨ ਤੋਂ ਭੇਜੀ।
ਚੰਬੇ ਵਰਗਾ ਖ਼ਾਬ
ਨਜ਼ਮ
ਚਾਨਣ ਵਰਗੀ ਚਾਦਰ ਤਾਣੀ
ਵਰ੍ਹਿਆਂ ਤੀਕਰ ਰੁੱਝੀ ਰਹੀ।
ਸੌ-ਸੌ ਰੁੱਤਾਂ ਬਦਲ ਗਈਆਂ
ਮੈਂ ਪ੍ਰੇਮ ਧਿਆਨੇ ਖੁੱਭੀ ਰਹੀ।
ਮੇਰੀ ਨੀਂਦਰ ਦੇ ਵਿੱਚ ਰਚ ਗਿਆ
ਇੱਕ ਚੰਬੇ ਵਰਗਾ ਖ਼ਾਬ।
ਓਹ ਚੰਬਾ ਮਨ ਰਸਾਵਣ ਲਈ
ਮੈਂ ਕੁੱਲ ਹਯਾਤੀ ਸੁੱਤੀ ਰਹੀ।
ਸ਼ਿਵਚਰਨ ਜੱਗੀ ਕੁੱਸਾ - ਨਜ਼ਮ
ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼
ਨਜ਼ਮ
ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,
ਕਿਹੜੀ ਜਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇ ਵਿਚ
ਅਨਾਜ ਸੰਭਾਲਿਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜ਼ਿੰਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾ ਪੰਛੀ ਹਾਂ!

‘ਚੰਗੀ ਚੀਜ਼’
ਮਿੰਨੀ ਕਹਾਣੀ
ਮਾਈ ਉੱਤਮ ਕੌਰ ਹੁਣ ਬੁੱਢੀ ਹੋ ਗਈ ਸੀ। ਛੇ ਧੀਆਂ ਜੰਮੀਆਂ ਸਨ ਉਸਨੇ ਪਰ ਮੱਥੇ ਵੱਟ ਨਹੀਂ ਸੀ ਪਾਇਆ। ਪਰ ਜਦੋਂ ਉਸਦੀ ਛੋਟੀ ਧੀ ਸੁਰਜੀਤ ਕੌਰ ਚਾਰ ਧੀਆਂ ਨੂੰ ਜਨਮ ਦੇ ਕੇ ਫਿਰ ਗਰਭਵਤੀ ਹੋਈ ਤਾਂ ਮਾਈ ਅਰਦਾਸਾਂ ਕਰਦੀ ਨਾਂ ਥੱਕਦੀ: “ਹੇ ਸੱਚੇ ਪਾਤਸ਼ਾਹ, ਐਤਕੀਂ ਸੁਰਜੀਤ ਕੌਰ ਨੂੰ ਕੋਈ ‘ਚੰਗੀ ਚੀਜ਼’ ਬਖਸ਼ ਦੇ!”। ਸੁਰਜੀਤ ਕੌਰ ਨੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ ਦਿੱਤਾ। ਪੁੱਤਰ ਵੱਡੇ ਹੋਏ, ਵਿਆਹੇ ਗਏ ਤੇ ਮਾਂ ਪਿੳ ਨਾਲੋਂ ਅੱਡ ਹੋ ਗਏ।
ਸੁਰਜੀਤ ਕੌਰ ਹੁਣ ਵਿਧਵਾ ਹੋ ਚੁੱਕੀ ਮਾਂ ਨੂੰ ਆਪਣੇ ਕੋਲ ਲੈ ਗਈ ਸੀ। ਇਕ ਦਿਨ ਸੁਰਜੀਤ ਕੌਰ ਦੇ ਪਤੀ ਤੇ ਇਕ ਪੁੱਤਰ ਵਿਚਕਾਰ ਵਿਹੜੇ ਵਿਚਲੇ ਜਾਮਣ ਦੇ ਬੂਟੇ ਨੂੰ ਲੈ ਕੇ ਝਗੜਾ ਹੋ ਗਿਆ। ਪਿੳ ਬੂਟੇ ਨੂੰ ਵੱਢਣਾ ਚਾਹੁੰਦਾ ਸੀ ਪਰ ਪੁੱਤਰ ਇਸਦੇ ਵਿਰੁੱਧ ਸੀ। ਤਰਕਾਲਾਂ ਸਮੇਂ ਪੁੱਤਰ ਗੰਡਾਸਾ ਫੜੀ ਬਾਹਰ ਆ ਖੜਾ ਹੋਇਆ। ਮਾਈ ਉਸਨੂੰ ਸਮਝਾਉਣ ਬਾਹਰ ਨਿਕਲੀ ਤਾਂ ਉਹ ਚੀਖਿਆ: “ਬੁੜ੍ਹੀਏ ਕਹਿ ਦੇ ਆਪਣੇ ਜਵਾਈ ਨੂੰ, ਉਸਨੇ ਜਾਮਣ ਨੂੰ ਹੱਥ ਵੀ ਲਾਇਆ ਤਾਂ ਟੋਟੇ ਕਰਕੇ ੳਥੇ ਹੀ ਦੱਬ ਦਿਆਂਗਾ ਸਾਲੇ ਨੂੰ”! ਮਾਈ ਉੱਤਮ ਕੌਰ ਉਥੇ ਹੀ ਢਹਿ-ਢੇਰੀ ਹੋ ਗਈ। ਅਰਧ ਬੇਹੋਸ਼ੀ ਦੀ ਹਾਲਤ ਵਿਚ ਉਹ ਕਹੀ ਜਾ ਰਹੀ ਸੀ: “ਨੀ ਸੁਰਜੀਤ ਕੁਰੇ, ਨੀ ਤੂੰ ਧੀਆਂ ਹੀ ਕਿਉਂ ਨਾ ਜੰਮੀਆਂ?!!!"

ਗੁਰਨਾਮ ਗਿੱਲ - ਗ਼ਜ਼ਲ
ਦੋ ਗ਼ਜ਼ਲਾਂ
ਖੰਡਰਾਂ ਦੇ ਵਾਂਗ ਮੈਨੂੰ ਮੇਰਾ ਹੀ ਘਰ ਜਾਪਦੈ ।
ਪਾਣੀ ਬਿਨ ਜਿਉਂ ਸੱਖਣਾ ਜੀਵਨ ਦਾ ਸਾਗਰ ਜਾਪਦੈ।
ਪਿਆਰ ਤੋਂ ਖ਼ਾਲੀ ਦਿਲਾਂ ਦੇ ਨਾਲ਼ ਨਿਭਣਾ ਦੋਸਤੋ,
ਆਪਣੀ ਹੀ ਲਾਸ਼ ਨਾ’ ਖੇਡਣ ਬਰਾਬਰ ਜਾਪਦੈ ।
ਜੋ ਸੀ ਬੂਹਾ ਇਸ ਗਲ਼ੀ ਕਰਦਾ ਉਡੀਕਾਂ ਮੇਰੀਆਂ,
ਅੱਜ ਉਹੀ ਮੇਰੇ ਲਈ ਇੱਕ ਓਪਰਾ ਦਰ ਜਾਪਦੈ ।
ਭਟਕਣਾ ਵਿੱਚ ਮੈਂ ਰਿਹਾ ਸਾਰੀ ਉਮਰ ਜਿਸ ਵਾਸਤੇ,
ਸ਼ਖਸ ਉਹ ਤਾਂ ਆਪਣੇ ਹੀ ਮਨ ਦੇ ਅੰਦਰ ਜਾਪਦੈ !
ਮੈਂ ਜਦੋਂ ਮੰਦਰ ‘ਚ ਬੈਠੇ ਰੱਬ ਨੂੰ ਸੀ ਜਾਣਿਆਂ,
ਬੰਦਾ ਉਸ ਤੋਂ ਹੁਣ ਵਧੇਰੇ ਮੈਨੂੰ ਸੁੰਦਰ ਜਾਪਦੈ ।
--------------------------------
ਹਰ ਕਦਮ ‘ਤੇ ਜ਼ਿੰਦਗੀ ਨੂੰ ਮੌਤ ਦਾ ਹੀ ਡਰ ਰਿਹੈ ।
ਸਾਹਮਣੇ ਸਾਡੇ ਹਮੇਸ਼ਾਂ ਲਿਸ਼ਕਦਾ ਖ਼ੰਜਰ ਰਿਹੈ ।
ਫੁੱਲ ਬਣਨਾ ਲੋਚਦਾ ਸੀ, ਬਣ ਗਿਆ ਪੱਥਰ ਕਿਵੇਂ ?
ਆਦਮੀ ਜੋ ਵਿਚਰਦਾ ਖੁਸ਼ਬੂ ‘ਚ ਜੀਵਨ ਭਰ ਰਿਹੈ !
ਕਿਸ ਲਈ ਗਮਲੇ ‘ਚ ਲਾਵਾਂ ਜੰਗਲੀ ਬੂਟਾ? ਜਦੋਂ,
ਘਾਟ ਪਾਣੀ ਦੀ ਨਹੀਂ, ਇਹ ਧੁੱਪ ਬਿਨ ਹੈ ਮਰ ਰਿਹੈ!
ਬਣ ਗਿਆ ਖੰਡਰ ਸੁਹਾਣੇ ਸੁਫਨਿਆਂ ਦੇ ਸ਼ਹਿਰ ਦਾ,
ਸ਼ੁਕਰ ਏਨਾ ਰੱਬ ਦਾ ਮਹਿਫ਼ੂਜ਼ ਤੇਰਾ ਘਰ ਰਿਹੈ ।
ਖ਼ੂਬਸੂਰਤ ਹਾਦਸੇ ਦਾ ਜ਼ਖ਼ਮ ਡੂੰਘਾ ਸੀ ਬੜਾ,
ਪਰ ਸਮੇਂ ਦੇ ਨਾਲ਼ ਹੁਣ ਇਹ ਜਾਪਦਾ ਹੈ ਭਰ ਰਿਹੈ।
ਸ਼ੱਕ ਤੋਂ ਵਿਸ਼ਵਾਸ ਤੱਕ ਦਾ, ਹੈ ਮਮੂਲੀ ਫਾਸਲਾ,
ਫੇਰ ਵੀ ਦੋ ਕਦਮ ਪੁੱਟਣੋ ਦਿਲ ਬੜਾ ਹੈ ਡਰ ਰਿਹੈ!

Subscribe to:
Posts (Atom)