ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 13, 2008

ਸੁਰਿੰਦਰ ਸੋਹਲ - ਨਜ਼ਮ

ਸੱਚ
ਨਜ਼ਮ


ਉਹਨਾਂ ਨੂੰ ਪਤਾ ਸੀ
ਮੇਰੇ 'ਤੇ
ਸਾਹਮਣਿਓਂ ਵਾਰ ਕਰਨਾ
ਕਿੰਨਾ ਮੁਸ਼ਕਿਲ ਸੀ
ਮੇਰੇ ਮੱਥੇ ਦੇ ਤੇਜ ਨੇ
ਉਹਨਾਂ ਦੇ ਡੌਲ਼ਿਆਂ ’ਚੋਂ
ਤਾਕਤ ਸੂਤ ਲੈਣੀ ਸੀ
---
ਮੇਰੀਆਂ ਅੱਖਾਂ ਦੀ ਚਮਕ ਨਾਲ
ਉਹਨਾਂ ਦੇ
ਹਥਿਆਰ ਪਿਘਲ ਜਾਣੇ ਸਨ
ਮੇਰੇ ਬੁੱਲ੍ਹਾਂ ’ਤੇ ਫੈਲਦੀ
ਸੁੱਚੀ ਮੁਸਕਰਾਹਟ ਨਾਲ
ਉਹਨਾਂ ਦੇ ਪੈਰਾਂ ਹੇਠੋਂ
ਜ਼ਮੀਨ ਖਿਸਕ ਜਾਣੀ ਸੀ
ਮੇਰੇ ਸਾਹਾਂ ਨਾਲ
ਉਹਨਾਂ ਅੰਦਰਲਾ ਖੋਖਲਾਪਨ
ਬਾਂਸ ਦੀ ਪੋਰੀ ਵਾਂਗ
ਚੀਕ ਉੱਠਣਾ ਸੀ
---
ਉਹਨਾਂ ਨੂੰ ਪਤਾ ਸੀ
ਉਹਨਾਂ ਨੇ ਮੇਰੀ ਪਿੱਠ ਦੇ
ਓਹਲੇ ’ਚ
ਮੇਰੇ ਕਿਰਦਾਰ ਦਾ
ਕਤਲ ਕਰ ਦਿੱਤਾ
ਮੇਰੇ ਕਿਰਦਾਰ ਦੇ ਕਤਲ ਦਾ
ਜਸ਼ਨ ਮਨਾਉਂਦੇ
ਉਹ ਜਦ ਘਰੀਂ ਪਰਤੇ
ਮੈਂ ਉਹਨਾਂ ਦੇ ਘਰਾਂ ਦੇ
ਤਖ਼ਤਿਆਂ ’ਤੇ
ਸ਼ੀਸ਼ਾ ਬਣ ਕੇ ਲਿਸ਼ਕ ਰਿਹਾ ਸਾਂ...।

4 comments:

ਤਨਦੀਪ 'ਤਮੰਨਾ' said...

Respected Sohal saheb...enni sohni nazam hai ke mere kol iss di tareef karn layee lafz nahin hann. Vaar-vaar parhi te har vaar vakhra hi anand aayea..
ਉਹਨਾਂ ਨੂੰ ਪਤਾ ਸੀ
ਉਹਨਾਂ ਨੇ ਮੇਰੀ ਪਿੱਠ ਦੇ
ਓਹਲੇ ’ਚ
ਮੇਰੇ ਕਿਰਦਾਰ ਦਾ
ਕਤਲ ਕਰ ਦਿੱਤਾ
ਮੇਰੇ ਕਿਰਦਾਰ ਦੇ ਕਤਲ ਦਾ
ਜਸ਼ਨ ਮਨਾਉਂਦੇ
ਉਹ ਜਦ ਘਰੀਂ ਪਰਤੇ
ਮੈਂ ਉਹਨਾਂ ਦੇ ਘਰਾਂ ਦੇ
ਤਖ਼ਤਿਆਂ ’ਤੇ
ਸ਼ੀਸ਼ਾ ਬਣ ਕੇ ਲਿਸ਼ਕ ਰਿਹਾ ਸਾਂ...।
Jadon main saari nazam parh ke ehna straan te pahunchi tan I was like...Wao! Wao!!Marvellous!!
Thadi likhi eh nazam mere cheteyaan ch sambhi rahegi. Bahut bahut mubarakaan enni sohni nazam likhan te aarsi te sabh naal share karn te.

Tamanna

ਤਨਦੀਪ 'ਤਮੰਨਾ' said...

ਸੁਰਿੰਦਰ ਸੋਹਲ ਜੀ ਦੀ ਨਜ਼ਮ ਵੀ ਬਹੁਤ ਵਧੀਆ ਲੱਗੀ। ਸੋਹਣੀ ਨਜ਼ਮ ਦੀ ਉਦਾਹਰਣ ਹੈ। ਉਹਨਾਂ ਨੂੰ ਮੁਬਾਰਕਾਂ!

ਸੁਖਵੰਤ ਢਿੱਲੋਂ
ਕੈਨੇਡਾ
========
Shukriya Sukhwant ji.
Tamanna

ਗੁਰਦਰਸ਼ਨ 'ਬਾਦਲ' said...

ਸੋਹਲ ਜੀ, ਏਨੀ ਖ਼ੂਬਸੂਰਤ ਨਜ਼ਮ ਕਦੇ-ਕਦੇ ਹੀ ਪੜ੍ਹਨ ਨੂੰ ਮਿਲ਼ਦੀ ਹੈ...ਮਨ ਖ਼ੁਸ਼ ਹੋ ਗਿਆ!

ਉਹਨਾਂ ਨੂੰ ਪਤਾ ਸੀ
ਉਹਨਾਂ ਨੇ ਮੇਰੀ ਪਿੱਠ ਦੇ
ਓਹਲੇ ’ਚ
ਮੇਰੇ ਕਿਰਦਾਰ ਦਾ
ਕਤਲ ਕਰ ਦਿੱਤਾ
ਮੇਰੇ ਕਿਰਦਾਰ ਦੇ ਕਤਲ ਦਾ
ਜਸ਼ਨ ਮਨਾਉਂਦੇ
ਉਹ ਜਦ ਘਰੀਂ ਪਰਤੇ
ਮੈਂ ਉਹਨਾਂ ਦੇ ਘਰਾਂ ਦੇ
ਤਖ਼ਤਿਆਂ ’ਤੇ
ਸ਼ੀਸ਼ਾ ਬਣ ਕੇ ਲਿਸ਼ਕ ਰਿਹਾ ਸਾਂ...।
----
ਇਹ ਨਜ਼ਮ ਵੀ ਲਿਸ਼ਕ ਰਹੀ ਹੈ। ਮੁਬਾਰਕਾਂ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'

ਤਨਦੀਪ 'ਤਮੰਨਾ' said...

Tamanna ji
This poem written by Surinder Sohal is actually stunningly beautiful. I enjoyed reading every bit of it. and you are doing a wonderful job too. Both thumbs up!!

Jagraj singh
India
=========
Thank you Jagraj ji. Pls visit again.
Tamanna