ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 5, 2009

ਛਿਲਤਰਾਂ ਸਰਗ਼ੋਸ਼ੀਆਂ - ਆਰਸੀ ਤੇ ਨਵਾਂ ਕਾਲਮ

ਦੋਸਤੋ! ਇਹ ਸੂਚਨਾ ਮੈਂ ਤੁਹਾਡੇ ਸਭ ਨਾਲ਼ ਬੇਹੱਦ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਅੱਜ ਤੋਂ ਆਰਸੀ ਤੇ ਇੱਕ ਨਵੇਂ ਤੇ ਅਤਿਅੰਤ ਰੌਚਕ ਦਾ ਕਾਲਮ ਦਾ ਵਾਧਾ ਕਰ ਦਿੱਤਾ ਗਿਆ ਹੈ। ਛਿਲਤਰਾਂ ਸਰਗ਼ੋਸ਼ੀਆਂ ਕਾਲਮ ਵਿਚ ਹਲਕਾ ਫੁਲਕਾ ਵਿਅੰਗ ਹੈ: ਤੁੰਮੇ ਦੀ ਜਵੈਣ, ਨਿੰਮ ਦੀ ਦਾਤਨ, ਖੱਟੇ ਔਲ਼ੇ, ਕੌੜੀ ਕੁਨੀਨ, ਕਿੱਕਰਾਂ ਦੇ ਸੱਕ, ਕਰੀਰਾਂ ਦੇ ਪੇਂਝੂ, ਵਣਾਂ ਦੀਆਂ ਪੀਲਾਂ, ਬਰਾਨੀ ਚਿੱਭੜਾਂ ਖੱਟੇ ਮਿੱਠੇ ਸਵਾਦ ਦੀ ਤੁਰਸਤਾ, ਜਵ੍ਹਾਂ, ਭੱਖੜੇ, ਦੱਭ ਜਾਂ ਪੋਲ੍ਹੀ ਦੇ ਕੰਡਿਆਂ ਦੀ ਚੋਭ ਵਰਗਾਅਜਿਹੇ ਹਲਕੇ-ਫੁਲਕੇ ਮਨੋਰੰਜਕ ਤਨਜ਼ ਹਰ ਦੇਸ ਦੇ ਲੇਖਕਾਂ, ਪੱਤਰਕਾਰਾਂ, ਲੀਡਰਾਂ, ਬੁਧੀਜੀਵੀਆਂ, ਫਿਲਮੀ ਲੋਕਾਂ, ਸ਼ਾਇਰਾਂ ਤੇ ਵਿਸ਼ੇਸ਼ ਵਿਅਕਤੀਆਂ ਬਾਰੇ ਲਿਖੇ ਮਿਲਦੇ ਹਨ ਤੇ ਪਾਠਕ ਇਸ ਵਰਗ ਦੇ ਲੋਕਾਂ ਦਾ ਇਕ ਨਵੇਕਲਾ ਰੂਪ ਪੜ੍ਹ ਕੇ ਬਹੁਤ ਮੰਤਰ ਮੁਗਧ ਹੁੰਦੇ ਹਨ
---
ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਕਨ੍ਹੱਈਆ ਲਾਲ ਕਪੂਰ, ਬਲਵੰਤ ਗਾਰਗੀ, ਗੁਰਨਾਮ ਸਿੰਘ ਤੀਰ, ਕੇ. ਐਲ. ਗਰਗ, ਬਲਬੀਰ ਮੋਮੀ, ਤਾਰਾ ਸਿੰਘ ਕਾਮਿਲ, ਰਜਿੰਦਰ ਬਿਮਲ ਆਦਿ ਲੇਖਕਾਂ ਨੇ ਸਾਹਿਤ ਦੇ ਇਸ ਔਖੇ ਪੱਖ ਤੇ ਹੱਥ ਅਜ਼ਮਾਇਆ ਹੈ, ਕਿਓਂ ਜੋ ਇਹ ਵਿਅੰਗ ਲਿਖਣੇ ਸੱਪ ਦੀ ਸਿਰੀ ਨੂੰ ਹੱਥ ਪਾਉਂਣ ਵਾਲੀ ਗੱਲ ਹੈਲੇਖਕਾਂ ਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਵੀ ਇਹੋ ਜਿਹੇ ਵਿਅੰਗ ਲਿਖ ਕੇ ਭੇਜਣ ਜਿਨ੍ਹਾਂ ਵਿਚ ਕਿਸੇ ਨੂੰ ਜਾਣ-ਬੁਝ ਕੇ ਛੁਟਿਆਉਂਣ, ਨੀਵਾਂ ਵਿਖਾਉਂਣ ਜਾਂ ਬਦਨਾਮ ਕਰਨ ਦੀ ਭਾਵਨਾ ਨਾ ਹੋਵੇਸਹਿੰਦਾ-ਸਹਿੰਦਾ ਮਜ਼ਾਕ ਹੋਵੇ ਅਲਕ ਵਹਿੜਕੇ ਦੀ ਕੰਡ ਤੇ ਉਂਗਲ ਰੱਖਣ ਜਿਹਾ ਅਤੇ ਜਿਨ੍ਹਾਂ ਜੀਵਤ ਜਾਂ ਸੁਰਗਵਾਸੀ ਵਿਅਕਤੀਆਂ ਦਾ ਜ਼ਿਕਰ ਇਹਨਾਂ ਕਾਲਮਾਂ ਵਿਚ ਆਉਂਦਾ ਹੈ, ਉਹ ਜਿਗਰੇ ਨਾਲ ਪੜ੍ਹਨ ਤੇ ਮੁਫ਼ਤ ਦੀ ਮਸ਼ਹੂਰੀ ਦਾ ਅਨੰਦ ਲੈਣ ਜੇ ਫਿਰ ਵੀ ਕਿਸੇ ਦਾ ਦਿਲ ਦੁਖੇ ਤਾਂ ਖ਼ਿਮਾ ਦੀ ਜਾਚਕ ਹਾਂ। ਤੁਸੀਂ ਵੀ ਖੱਟੀਆਂ, ਮਿੱਠੀਆਂ ਸਾਹਿਤਕ ਯਾਦਾਂ ਨਾਲ਼ ਇਸ ਕਾਲਮ 'ਚ ਯੋਗਦਾਨ ਜ਼ਰੂਰ ਪਾਓ...ਸ਼ੁਕਰਗੁਜ਼ਾਰ ਹੋਵਾਂਗੀ।

"...ਸੁਰਗਵਾਸੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਆਇਆ ਤੇ ਮੈਂ ਵੀ ਫਿਰੋਜ਼ਪੁਰੋਂ ਉਹਨੂੰ ਮਿਲਣ ਚਲਾ ਗਿਆ।

ਕੰਵਲ ਕਹਿਣ ਲੱਗਾ, “ਬਲਰਾਜ ਸਾਹਨੀ ਡੰਗਰ ਚਾਰਨ ਖੇਤਾਂ ਨੂੰ ਗਿਆ ਹੋਇਆ, ਬੱਸ ਆਉਂਣ ਈ ਵਾਲਾ। ਜੇ ਬਹੁਤਾ ਕਾਹਲਾ ਏਂ ਤਾਂ ਚੜ੍ਹਦੇ ਵਾਲੇ ਪਾਸੇ ਚਲਾ ਜਾ, ਸਿਆਣ ਲਏਂ ਤਾਂ ਮੰਨ ਜਾਂ ‘ਗੇ........”

ਬਾਕੀ ਪੜ੍ਹ ਕੇ ਆਨੰਦ ਲੈਣ ਲਈ ਇਸ ਲਿੰਕ ਆਰਸੀ ਛਿਲਤਰਾਂ ਸਰਗ਼ੋਸ਼ੀਆਂ ਤੇ ਕਲਿਕ ਕਰੋ।

ਅਦਬ ਸਹਿਤ

ਤਨਦੀਪ ਤਮੰਨਾ

1 comment:

सुभाष नीरव said...

तनदीप जी " ਆਰਸੀ ਛਿਲਤਰਾਂ ਸਰਗ਼ੋਸ਼ੀਆਂ " देख के मजा आ गया। दिल्ली से निकलने वाली पंजाबी पत्रिका "छेवां दरिया" में भी "थर्ड पेज" के अन्तर्गत ऐसी मजेदार टिप्पणियाँ छपती रहती हैं। आप एक के बाद एक खूबसूरत नये ब्लॉग और कालम की बढ़ोत्तरी किये जा रही हैं, देखकर हैरत होती है कि आप इतना काम कैसे कर लेती हैं। क्या आप रात में सोती भी हैं कि नहीं। इतना परिश्रम और अपनी माँ बोली के लिए इतनी लगन कम ही देखने को मिलती है आज के जमाने में। मेरी शुभकामनाएं !