ਲੋਕ ਬਹੁਤ ਹੁਸ਼ਿਆਰੀ ਕਰਦੇ।
ਝੂਠ ਫ਼ਰੇਬ ਮੱਕਾਰੀ ਕਰਦੇ।
-----
ਵੜ ਜਾਂਦੇ ਨੇ ਮਨ ਦੇ ਅੰਦਰ,
ਬੁੱਕਲ਼ ਵਿਚ ਗ਼ੱਦਾਰੀ ਕਰਦੇ।
-----
-----
ਭੁੱਖ ਦਾ ਹੱਲ ਨਾ ਕੋਈ ਦੱਸਣ,
ਲੀਡਰ ਗੱਲ ਸਰਕਾਰੀ ਕਰਦੇ।
-----
ਜੋੜਨ ਹੱਥ ਹਵਾ ਦੇ ਅੱਗੇ,
ਹਵਾ 'ਤੇ ਫੇਰ ਸਵਾਰੀ ਕਰਦੇ।
-----
ਇਕ ਹੱਥ ਲੈਣਾ ਦੂਜੇ ਦੇਣਾ,
ਇਹ ਤਾਂ ਵਣਜ ਵਪਾਰੀ ਕਰਦੇ।
-----
ਮਨ ਜਿਨ੍ਹਾਂ ਦੇ ਹੋ ਜਾਣ ਬਾਗੀ,
ਉਹ ਤਾਂ ਗੱਲ ਕਰਾਰੀ ਕਰਦੇ।
-----
ਪੈਰਾਂ ਵਿਚ ਸੀਸ ਧਰ ਦੇਣਾ,
ਇਹ ਕੇਵਲ ਦਰਬਾਰੀ ਕਰਦੇ।
-----
ਸਵਰਗਾਂ ਦੇ ਲਾਰੇ ਲਟਕਾਣੇ,
ਇਹ ਤਾਂ ਸਿਰਫ਼ ਪੁਜਾਰੀ ਕਰਦੇ।
-----
ਆਪਣੇ ਰੰਗ ’ਚ ਲੋਕ ਨਾ ਰੰਗੇ,
ਇਹ ਕੰਮ ‘ਸ਼ਾਮ’ ਲਲਾਰੀ ਕਰਦੇ।
-----
ਨਿੱਘਰੀ ਜਾਣ ‘ਸ਼ਾਮ’ ਕਿਉਂ ਲੋਕੀਂ,
ਕਿਉਂ ਨਾ ਸੋਚ ਮਿਆਰੀ ਕਰਦੇ।
3 comments:
शाम सिंह जी की यह ग़ज़ल बहुत प्यारी लगी। बहुत अच्छे अशआर कहे हैं। बधाई !
WAH!
ਮਨ ਜਿਨ੍ਹਾਂ ਦੇ ਹੋ ਜਾਣ ਬਾਗੀ
ਉਹ ਤਾਂ ਗੱਲ ਕਰਾਰੀ ਕਰਦੇ।
ਪੈਰਾਂ ਵਿਚ ਸੀਸ ਧਰ ਦੇਣਾ
ਇਹ ਕੇਵਲ ਦਰਬਾਰੀ ਕਰਦੇ।
Sham Singh ji,lok rang changa nibhia-Rup Daburji
Post a Comment