ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, August 10, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਕਿਸੇ ਅਹਿਸਾਸ ਦਾ ਬੁੱਲਾ ਮੇਰੇ ਵਿੱਚ ਡੋਲਦਾ ਤੁਰਿਆ।

ਤੇ ਮੇਰੇ ਦਿਲ ਦੀਆਂ ਗੁੰਮਨਾਮ ਪਰਤਾਂ ਫੋਲਦਾ ਤੁਰਿਆ।

-----

ਕਿਤੇ ਕਿਰਚਾਂ ਤੇ ਨੰਗੇ ਪੈਰ ਵੀ ਮੈਂ ਸੰਭਲ਼ ਕੇ ਚੱਲਿਆ,

ਤੇ ਕਿਧਰੇ ਮਖਮਲੀ ਰਾਹਾਂ ਤੇ ਵੀ ਮੈਂ ਡੋਲਦਾ ਤੁਰਿਆ

-----

-----

ਮੈਂ ਤੈਨੂੰ ਮਿਲਣ ਤੋਂ ਪਹਿਲਾਂ ਕੋਈ ਬੇਆਸ ਬੂਟਾ ਸੀ,

ਤੇ ਮਿਲ ਕੇ ਰੂਹ ਦੀਆਂ ਕਲੀਆਂ ਨੂੰ ਹੱਥੀ ਖੋਲ੍ਹਦਾ ਤੁਰਿਆ

-----

ਚਲੋ ਏਨਾ ਬਹੁਤ ਹੈ ਮੈਂ ਤੇਰੇ ਤੱਕ ਪਹੁੰਚਿਆ ਤਾਂ ਹਾਂ,

ਮੈ ਭਾਵੇਂ ਧੜਕਦੇ ਹਰ ਪਲ ਤੈਨੂੰ ਟੋਲਦਾ ਤੁਰਿਆ।

-----

ਕਈ ਸਫ਼ਿਆਂ ਦੇ ਮੇਰੇ ਖ਼ਤ ਨੂੰ ਉਹ ਪੜ੍ਹਦਾ ਗਿਆ ਏਦਾਂ,

ਕਿ ਹਰ ਇੱਕ ਹਰਫ਼ ਨੂੰ ਨਜ਼ਰਾਂ ਦੇ ਪੈਰੀਂ ਰੋਲਦਾ ਤੁਰਿਆ


3 comments:

Unknown said...

Kamaal-dr-kamaal
Shamsher Mohi (Dr)

ਤਨਦੀਪ 'ਤਮੰਨਾ' said...

ਕਿਤੇ ਕਿਰਚਾਂ ‘ਤੇ ਨੰਗੇ ਪੈਰ ਵੀ ਮੈਂ ਸੰਭਲ ਕੇ ਚਲਿਆ,
ਤੇ ਕਿਧਰੇ ਮਖਮਲੀ ਰਾਹਾਂ ‘ਤੇ ਵੀ ਮੈਂ ਡੋਲਦਾ ਤੁਰਿਆ।
ਵਾਹ! ਰਾਜਿੰਦਰਜੀਤ, ਜਿਉਂਦਾ ਰਹੁ।
ਸੁਰਿੰਦਰ ਸੋਹਲ

Unknown said...

ਰਾਜਿੰਦਰਜੀਤ,Wah.....Rup Daburji