ਕਿਸੇ ਅਹਿਸਾਸ ਦਾ ਬੁੱਲਾ ਮੇਰੇ ਵਿੱਚ ਡੋਲਦਾ ਤੁਰਿਆ।
ਤੇ ਮੇਰੇ ਦਿਲ ਦੀਆਂ ਗੁੰਮਨਾਮ ਪਰਤਾਂ ਫੋਲਦਾ ਤੁਰਿਆ।
-----
ਕਿਤੇ ਕਿਰਚਾਂ ‘ਤੇ ਨੰਗੇ ਪੈਰ ਵੀ ਮੈਂ ਸੰਭਲ਼ ਕੇ ਚੱਲਿਆ,
ਤੇ ਕਿਧਰੇ ਮਖਮਲੀ ਰਾਹਾਂ ‘ਤੇ ਵੀ ਮੈਂ ਡੋਲਦਾ ਤੁਰਿਆ।
-----
-----
ਮੈਂ ਤੈਨੂੰ ਮਿਲਣ ਤੋਂ ਪਹਿਲਾਂ ਕੋਈ ਬੇਆਸ ਬੂਟਾ ਸੀ,
ਤੇ ਮਿਲ ਕੇ ਰੂਹ ਦੀਆਂ ਕਲੀਆਂ ਨੂੰ ਹੱਥੀ ਖੋਲ੍ਹਦਾ ਤੁਰਿਆ।
-----
ਚਲੋ ਏਨਾ ਬਹੁਤ ਹੈ ਮੈਂ ਤੇਰੇ ਤੱਕ ਪਹੁੰਚਿਆ ਤਾਂ ਹਾਂ,
ਮੈ ਭਾਵੇਂ ਧੜਕਦੇ ਹਰ ਪਲ ‘ਚ ਤੈਨੂੰ ਟੋਲਦਾ ਤੁਰਿਆ।
-----
ਕਈ ਸਫ਼ਿਆਂ ਦੇ ਮੇਰੇ ਖ਼ਤ ਨੂੰ ਉਹ ਪੜ੍ਹਦਾ ਗਿਆ ਏਦਾਂ,
ਕਿ ਹਰ ਇੱਕ ਹਰਫ਼ ਨੂੰ ਨਜ਼ਰਾਂ ਦੇ ਪੈਰੀਂ ਰੋਲਦਾ ਤੁਰਿਆ।
3 comments:
Kamaal-dr-kamaal
Shamsher Mohi (Dr)
ਕਿਤੇ ਕਿਰਚਾਂ ‘ਤੇ ਨੰਗੇ ਪੈਰ ਵੀ ਮੈਂ ਸੰਭਲ ਕੇ ਚਲਿਆ,
ਤੇ ਕਿਧਰੇ ਮਖਮਲੀ ਰਾਹਾਂ ‘ਤੇ ਵੀ ਮੈਂ ਡੋਲਦਾ ਤੁਰਿਆ।
ਵਾਹ! ਰਾਜਿੰਦਰਜੀਤ, ਜਿਉਂਦਾ ਰਹੁ।
ਸੁਰਿੰਦਰ ਸੋਹਲ
ਰਾਜਿੰਦਰਜੀਤ,Wah.....Rup Daburji
Post a Comment